ਚੰਡ੍ਹੀਗੜ੍ਹ, 10 ਜਨਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ। ਟੀਮ ਨੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ। ਵਿਜੀਲੈਂਸ ਦੀ ਟੀਮ ਅੱਜ ਜਾਇਜ਼ਾ ਲੈਣ ਉਨ੍ਹਾਂ ਦੇ ਜੱਦੀ ਪਿੰਡ ਕਾਂਗੜ ਗਈ, ਜਿਥੋਂ ਉਨ੍ਹਾਂ ਨੂੰ ਬਿਨਾਂ ਮੁਲਾਂਕਣ ਕੀਤਿਆਂ ਹੀ ਵਾਪਸ ਆਉਣਾ ਪਿਆ ਹੈ। ਇਸ ਦੌਰਾਨ ਗੁਰਪ੍ਰੀਤ ਕਾਂਗੜ ਦੇ ਬੇਟੇ ਦੇ ਘਰ ‘ਚ ਮੌਜੂਦ ਸਨ।
ਇਹ ਵੀ ਖਬਰ ਪੜੋ : ਸਮਰਾਲਾ ‘ਚ ਅੰਗੀਠੀ ਸੇਕ ਰਹੇ ਇੱਕ ਪਰਿਵਾਰ ਨੂੰ ਚੜੀ ਜ਼ਹਿਰੀਲੀ ਗੈਸ, ਦੋ ਸਾਲ ਦੇ ਬੱਚੇ ਦੀ ਮੌਤ
ਪਰ ਉਨ੍ਹਾਂ ਵੱਲੋਂ ਟੀਮ ਨੂੰ ਸਹਿਯੋਗ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਟੀਮ ਗੁਰਪ੍ਰੀਤ ਕਾਂਗੜ ਦੇ ਘਰ ਪਹੁੰਚੀ ਸੀ। ਇਸ ਮੌਕੇ ਅਸੈੱਸਮੈਂਟ ਕਰਨ ਵਾਲੀ ਟੀਮ ਵੀ ਮੌਜੂਦ ਰਹੀ ਸੀ। ਕਾਂਗਰਸ ਸਰਕਾਰ ‘ਚ ਕਾਂਗੜ ਮੰਤਰੀ ਵੀ ਰਹਿ ਚੁੱਕੇ ਹਨ। ਜਿਸ ਤੋਂ ਬਾਅਦ ਉਹ ਭਾਜਪਾ ‘ਚ ਸ਼ਾਮਲ ਹੋਏ ਸਨ ਅਤੇ ਹੁਣ ਦੁਬਾਰਾ ਕਾਂਗਰਸ ‘ਚ ਘਰ ਵਾਪਸੀ ਕਰ ਚੁੱਕੇ ਹਨ।