ਸਾਬਕਾ ਪੁਲਿਸ ਮੁਲਾਜ਼ਮ ਦੀਪ ਸਿੰਘ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

ਤਰਨਤਾਰਨ, 15 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸਾਬਕਾ ਪੁਲਿਸ ਮੁਲਾਜ਼ਮ ਦੀਪ ਸਿੰਘ, ਜੋ ਹੁਣ ਇੰਡੀਆਜ਼ ਗੌਟ ਟੈਲੇਂਟ ਵਰਗੇ ਸ਼ੋਅਜ਼ ਵਿੱਚ ਨਜ਼ਰ ਆ ਚੁੱਕਾ ਹੈ, ਨੂੰ ਪੁਲਿਸ ਨੇ ਉਸਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ।

ਇਹ ਵੀ ਖਬਰ ਪੜੋ : ਗੁਰਦਾਸਪੁਰ ‘ਚ 2 ਕਾਰਾਂ ਦੀ ਟੱਕਰ ਦੌਰਾਨ ਪਤੀ-ਪਤਨੀ ਦੀ ਹੋਈ ਮੌਤ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਹੈ। 500 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਆਪਣੀ ਬੋਲੈਰੋ ਗੱਡੀ ’ਤੇ ਪੰਜਾਬ ਪੁਲੀਸ ਦਾ ਸਟਿੱਕਰ ਲਗਾ ਕੇ ਘੁੰਮਦਾ ਰਹਿੰਦਾ ਸੀ। ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।ਦੀਪ ਸਿੰਘ ਆਪਣੇ ਲੰਬੇ ਕੱਦ ਕਾਰਨ ਕਾਫੀ ਮਸ਼ਹੂਰ ਸੀ।

You May Also Like