ਸਾਬਕਾ ਮੰਤਰੀ ਰਾਣਾ ਸੋਢੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਸਾਰ ਲੈਣ ਵਿੱਚ ਹੋਈ ਫੇਲ ਸਾਬਤ : ਰਾਣਾ ਸੋਢੀ

ਮੱਲਾਂਵਾਲਾ, 31 ਅਗਸਤ (ਹਰਪਲ ਸਿੰਘ ਖਾਲਸਾ) – ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਲੋਕ ਜਿੱਥੇ ਘਰੋਂ ਬੇਘਰ ਹੋ ਗਏ ਹਨ। ਉਹਨਾਂ ਦੀਆਂ ਫਸਲਾਂ ਪਸ਼ੂਆਂ ਤੇ ਮਕਾਨਾਂ ਦਾ ਵੀ ਵੱਡਾ ਨੁਕਸਾਨ ਹੋ ਗਿਆ ਹੈ। ਅਤੇ ਹੜਾਂ ਦੇ ਮਾਰੇ ਲੋਕ ਧੁਸੀ ਬੰਨ੍ਹ ਤੇ ਜਿੱਥੇ ਰਾਤਾ ਕੱਟਣ ਲਈ ਮਜਬੂਰ ਹਨ। ਉੱਥੇ ਸਰਕਾਰ ਨੂੰ ਵੀ ਕੋਸ ਰਹੇ ਹਨ। ਇਨ੍ਹਾਂ ਹੜ ਪੀੜਤਾਂ ਦੀ ਸਾਰ ਲੈਣ ਲਈ ਭਾਜਪਾ ਕੌਮੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਹੜ ਪ੍ਰਭਾਵਿਤ ਪਿੰਡ ਮੁਠਿਆਂ ਵਾਲਾ, ਸੁਲਤਾਨ ਵਾਲਾ, ਬੱਗੇਵਾਲਾ,ਨਿਹਾਲਾ ਲਵੇਰਾ ਦਾ ਦੌਰਾ ਕੀਤਾ ਗਿਆ । ਧੁਸੀ ਬੰਨਾਂ ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹੀਰਾ ਸਿੰਘ ਸੋਢੀ ਨੂੰ ਪਤਾ ਲੱਗਾ ਕਿ , ਉਕਤ ਪਿੰਡਾਂ ਦੇ ਲੋਕਾਂ ਨੂੰ ਦੋ ਵਖਤ ਦੀ ਰੋਟੀ ਲਈ ਲੋਕਾਂ ਦੇ ਅੱਗੇ ਹੱਥ ਕਰਨੇ ਪੈ ਰਹੇ ਹਨ। ਉਥੇ ਉਨ੍ਹਾਂ ਦੇ ਪਸ਼ੂਆਂ ਦਾ ਵੀ ਬਹੁਤ ਬੁਰਾ ਹਾਲ ਹੈ। ਰਾਣਾ ਸੋਢੀ ਨੇ ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ ਪਿੰਡ ਸੁਲਤਾਨ ਵਾਲਾ ਦੇ ਬੰਨ ਨੂੰ ਮਜ਼ਬੂਤ ਕਰਨ ਲਈ 20,000 ਰੁਪਏ ਨਕਦ ਅਤੇ ਪਸ਼ੂਆਂ ਦਾ ਚਾਰਾ ਮੁਹਈਆ ਕਰਵਾਇਆ ਗਿਆ।

ਪਿੰਡ ਨਿਹਾਲਾ ਲਵੇਰਾ, ਬੱਗੇ ਵਾਲਾ ਮੁਠਿਆਂ ਵਾਲਾ, ਦੇ ਬੰਨਾ ਤੇ ਬੈਠੇ ਲੋਕਾਂ ਨੂੰ ਲੰਗਰ ਦੀ ਸੇਵਾ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਮੁਹੱਈਆ ਕਰਵਾਉਣ ਦੇ ਨਾਲ – ਨਾਲ ਇੱਕ ਲੱਖ ਰੁਪਏ ਨਗਦ ਗੁਰਦੂਆਰਾ ਸਾਹਿਬ ਬਾਬਾ ਰਾਮ ਲਾਲ ਜੀ ਆਰਿਫ਼ ਕੇ ਵਿੱਖੇ ਦਿਤੇ , ਇਸ ਮੌਕੇ ਹੀਰਾ ਸਿੰਘ ਸੋਢੀ ਨੂੰ ਗੁਰੂ ਕੀ ਬਖਸ਼ਿਸ਼ ਸਿਰੋਪਾ ਦਿੱਤਾ ਗਿਆ ਅਤੇ ਰਾਣੇ ਸੋਢੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੀ ਨਕਦ ਪੈਸੇ ਦੇ ਕੇ ਮਦਦ ਕੀਤੀ। ਰਾਣਾ ਸੋਢੀ ਨੇ ਕਿਹਾ ਹੈ ਕਿ ਮੇਰੇ ਹਲਕੇ ਦੇ ਲੋਕਾਂ ਨੂੰ ਮੈਂ ਤੱਤੀ ਵਾਹ ਵੀ ਨਹੀਂ ਲੱਗਣ ਦੇਵਾਂਗਾ। ਉਨ੍ਹਾਂ ਨਾਲ ਮੈ ਹਮੇਸ਼ਾ ਖੜਾ ਹਾਂ। ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਹੜ ਪੀੜਤ ਲੋਕਾਂ ਦੀ ਸਾਰ ਲੈਣ ਵਿੱਚ ਫੇਲ ਸਾਬਤ ਹੋਈ ਹੈ ਓਨਾ ਕਿਹਾ ਕਿ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸੀ। ਉਹ ਕੰਮ ਸੰਸਥਾਵਾਂ ਵਾਲੇ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਹੜ ਦੇ ਪਾਣੀਆਂ ਨਾਲ ਕਿਸਾਨਾਂ ਦੀ ਫਸਲ, ਪਸ਼ੂਆਂ ਅਤੇ ਮਕਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਅਜੇ ਤੱਕ ਮੁਆਵਜਾ ਨਾਂ ਦੇਣਾ ਸਰਕਾਰ ਦੀ ਵੱਡੀ ਨਲਾਇਕੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਮੌਕੇ ਦਵਿੰਦਰ ਸਿੰਘ ਜੰਗ, ਸਾਰਜ ਸਿੰਘ ਸਾਬਕਾ ਸਰਪੰਚ ਬੱਗੇਵਾਲਾ, ਪਰਮਜੀਤ ਸਿੰਘ ਭੈਣੀ ਵਾਲਾ, ਜਸਵੀਰ ਸਿੰਘ ਭੈਣੀ ਵਾਲਾ ਨਸੀਬ ਸਿੰਘ ਆਦਿ ਹਾਜ਼ਰ ਸਨ।

You May Also Like