ਅੰਮ੍ਰਿਤਸਰ 18 ਅਕਤੂਬਰ (ਹਰਪਾਲ ਸਿੰਘ) – ਪਰਮਾਤਮਾ ਵੱਲੋਂ ਦਿੱਤੀਆਂ ਗਈਆਂ ਹਵਾ ਪਾਣੀ ਦੀਆਂ ਅਨਮੋਲ ਦਾਤਾਂ ਦੀ ਸਾਂਭ ਸੰਭਾਲ ਕਰਦਿਆਂ ਸਾਰਿਆਂ ਨੂੰ ਇਸ ਵਾਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਇਹ ਵਿਚਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਾਇਰੈਕਟਰ ਜਸਬੀਰ ਸਿੰਘ ਸੁਰ ਸਿੰਘ ਵਧੀਕ ਨਿਗਰਾਨ ਇੰਜਨੀਅਰ ਵੈਸਟ ਮੰਡਲ ਹਰਜੀਤ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਸਿਮਰਪਾਲ ਸਿੰਘ ਸੈਣੀ ਨੇ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿੱਥੇ ਅੱਜ ਦੇ ਯੁੱਗ ਅੰਦਰ ਕਈ ਜਗਹਾ ਉੱਪਰ ਪਰਾਲੀ ਸਾੜ ਕੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਦੂਸ਼ਿਤ ਕੀਤਾ ਗਿਆ ਹੈ|
ਉਥੇ ਅਸੀਂ ਆਉਣ ਵਾਲੀ ਅਗਲੀ ਪੀੜੀ ਲਈ ਗੁਨੇਗਾਰ ਸਾਬਤ ਹੋਵਾਂਗੇ ਜੇਕਰ ਸਮਾਜ ਵਿੱਚ ਭਰੂਣ ਹੱਤਿਆ ਨਸ਼ਾਖੋਰੀ ਵਰਗੀਆਂ ਭੈੜੀਆਂ ਅਲਾਮਤਾਂ ਨਾਲ ਸਾਡੀ ਨੌਜਵਾਨ ਪੀੜ੍ਹੀ ਖੇਰੂੰ ਖੇਰੂੰ ਹੋ ਚੁੱਕੀ ਹੈ ਉੱਥੇ ਨੌਜਵਾਨ ਪੀੜ੍ਹੀ ਗਰਾਊਂਡਾਂ ਵੱਲੋਂ ਮੂੰਹ ਮੋੜ ਲਿਆ ਗਿਆ ਹੈ ਕਈ ਪਰਿਵਾਰਾਂ ਵੱਲੋਂ ਲੜਕੇ ਅਤੇ ਲੜਕੀਆਂ ਵਿੱਚ ਫ਼ਰਕ ਸਮਝਦੇ ਉਏ ਸਾਇੰਸ ਦੇ ਮਾਹਰਾਂ ਅਨੁਸਾਰ ਸਾਡੀ ਮਾਨਸਿਕਤਾ ਬੜੇ ਹੇਠਲੇ ਪੱਧਰ ਤੇ ਗਿਰ ਚੁੱਕੀ ਹੈ ਭਾਵੇਂ ਕਿ ਸਮਾਜ ਅੰਦਰ ਧੀਆਂ ਦਾ ਸਤਿਕਾਰ ਕਰਦਿਆਂ ਕਈ ਉੱਚੀਆਂ ਪਦਵੀਆਂ ਤੇ ਔਰਤਾਂ ਬਿਰਾਜਮਾਨ ਹੁੰਦਿਆਂ ਸੇਵਾਵਾਂ ਨਿਭਾ ਰਹੀਆਂ ਪਰ ਲੜਕੀਆਂ ਵਿਚ ਅੱਜ ਵੀ ਲੋਕਾਂ ਦੀ ਮਾਨਸਿਕਤਾ ਵਿੱਚ ਫ਼ਰਕ ਨਜ਼ਰ ਆ ਰਿਹਾ ਹੈ ਅੱਜ ਲੋੜ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਪੰਜਾਬ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਹੈ ਇਸਦੇ ਬਾਵਜੂਦ ਵੀ ਸੂਬੇ ਦੇ ਲਿੰਗ ਅਨੁਪਾਤ ਦਾ ਗਰਾਫ ਅੱਗੇ ਨਾਲੋਂ ਵਧਿਆ ਹੈ ਅੱਜ ਸਮਾਜ ਅੰਦਰ ਬਹੁਤ ਲੋੜ ਹੈ ਕਿ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਪਰਦੋਸ਼ਣ ਨਸ਼ਾਖੋਰੀ ਭੋਰਣ ਹੱਤਿਆ ਦੀ ਰੋਕਥਾਮ ਲਈ ਸਾਥ ਦੇਖ ਕੇ ਪੰਜਾਬ ਨੂੰ ਖੁਸ਼ਹਾਲ ਬਣਾਈਏ|