ਸਿਵਲ ਜੱਜ ਨੇ ਆਲ ਇੰਡੀਆ ਪਿੰਗਲਵਾੜਾ ਮਾਨਾ ਵਾਲਾ ਦਾ ਕੀਤਾ ਦੌਰਾ

ਅੰਮ੍ਰਿਤਸਰ 15 ਸਤੰਬਰ (ਅਮਰੀਕ ਸਿੰਘ) – ਸ਼੍ਰੀ ਰਸ਼ਪਾਲ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋ ਆਲ ਇੰਡੀਆ ਪਿੰਗਲਵਾੜਾ, ਮਾਨਾਵਾਲਾ, ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਪਿੰਗਲਵਾੜਾਦਾ ਸਟਾਫ ਮੋਜੂਦ ਸੀ। ਸ੍ਰੀ ਰਸ਼ਪਾਲ ਸਿੰਘ ਨੇ ਅਪਾਹਜ ਬੱਚਿਆ ਨਾਲ ਮੁਲਾਕਾਤ ਕੀਤੀ ਅਤੇ ਉਹਨਾ ਨੂੰ ਮਿਲਨ ਵਾਲੀਆ ਸਹੂਲਤਾ ਬਾਰੇ ਜਾਣਕਾਰੀ ਦਿੱਤੀ ਗਈ। ਪਿੰਗਲਵਾੜਾ ਦੇ ਸਟਾਫ ਦੁਆਰਾ ਦੱਸਿਆ ਗਿਆ ਕਿ ਉਹਨਾ ਨੂੰ ਹਰ ਤਰਾ ਦੀਆ ਸਹੂਲਤਾ ਮੁਹਾਇਆ ਕਰਵਾਈਆ ਜਾ ਰਹੀਆ ਹਨ।ਇਸ ਤੋ ਇਲਾਵਾ ਉਹਨਾਂ ਵਲੋ ਦੱਸਿਆ ਗਿਆ ਕਿਵੇ ਸੰਸਥਾ ਦੇ ਬੱਚਿਆ ਨੇ ਅੰਤਰਰਾਸਟਰੀ ਮੁਕਾਬਲੇ ਵਿੱਚ ਮੈਡਲ ਜਿਤੇ ਹਨ। ਸ੍ਰੀ ਰਸ਼ਪਾਲ ਸਿੰਘ ਵਲੋ ਉਹਨਾਂ ਬੱਚਿਆ ਨੂੰ ਮਿਲ ਕੇ ਉਹਨਾ ਦੀ ਸਲਾਘਾ ਕੀਤੀ ਗਈ ਤੇ ਮੁਬਾਰਕਾ ਦਿੱਤੀਆ ਗਈਆ।

ਇਸ ਦੋਰਾਣ ਸਭ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਪ੍ਰਤੀ ਵੀ ਜਾਗਰੁਕ ਕੀਤਾ ਗਿਆ। ਉਹਨਾਂ ਨੂੰ ਜਾਗਰੁਕ ਕੀਤਾ ਗਿਆ ਕੀ ਜਿਲਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾਂ, ਬੱਚਿਆਂ, ਬਜੁਰਗਾਂ ਸੀਨੀਅਰ ਸਿਟੀਜਨ ਆਦਿ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਧਾਨ ਕੀਤੀਆਂ ਜਾਂਦੀਆਂ ਹਨ, ਜਿਵੇਂ ਕੀ ਕੇਸਾਂ ਸਬੰਧੀ ਵਕੀਲ ਦੀਆਂ ਮੁਫਤ ਸੇਵਾਵਾਂ, ਮੁਫਤ ਕਾਨੂੰਨੀ ਸਲਾਹ ਮਸ਼ਵਰਾਂ, ਅਦਾਲਤੀ ਖਰਚੇ, ਕੋਰਟ ਫੀਸ ਆਦਿ ਸਭ ਤਰ੍ਹਾਂ ਦੇ ਖਰਚੇ ਜਿਲਾਂ ਕਾਨੂੰਨੀ ਸੇਵਾਵਾਂ ਵੱਲੋਂ ਅਦਾ ਕੀਤੇ ਜਾਂਦੇ ਹਨ। ਉਹਨਾਂ ਨੂੰ ਕਾਨੂੰਨੀ ਸੇਵਾਵਾਂ ਵਾਸਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਏ ਜਾ ਰਹੇ ਟੋਲਫਰੀ ਨੰ: 1968 ਪ੍ਰਤੀ ਵੀ ਜਾਗਰੁਕ ਕੀਤਾ ਗਿਆ।

You May Also Like