ਸਿਵਲ ਸਰਜਨ ਅੰਮ੍ਰਿਤਸਰ ਡਾ ਵਿਜੇ ਕੁਮਾਰ ਹੇਏ ਸੇਵਾਮੁਕਤ

ਅੰਮ੍ਰਿਤਸਰ 30 ਅਪ੍ਰੈਲ (ਹਰਪਾਲ) – ਸਿਹਤ ਵਿਭਾਗ ਵਿਚ ਲਗਭਗ 33 ਸਾਲਾਂ ਦੀ ਸੇਵਾ ਨਿਭਾਓਣ ਉਪਰੰਤ ਸਿਵਲ ਸਰਜਨ ਅੰਮ੍ਰਿਤਸਰ ਡਾ ਵਿਜੇ ਕੁਮਾਰ ਅਤੇ ਸੀਨੀਅਰ ਸਹਾਇਕ ਸ੍ਰੀਮਤੀ ਗੁਰਦੀਸ਼ ਕੌਰ ਲਗਭਗ 26 ਸਾਲਾਂ ਸੇਵਾ ਕਰਨ ਉਪੰਰਤ 30 ਅਪ੍ਰੈਲ ਨੂੰ ਸੇਵਾ ਮੁਕਤ ਹੋ ਗਏ ਹਨ। ਇਸ ਅਵਸਰ ਤੇ ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ ਵਲੋਂ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ ਪਾਰਟੀ ਦੇ ਕੇ ਸੇਵਾ ਮੁਕਤ ਕੀਤਾ ਗਿਆ।

ਇਹ ਵੀ ਖਬਰ ਪੜੋ : — ਕਾਂਗਰਸ ਦੇ ਸਾਬਕਾ ਆਗੂ ਦਲਵੀਰ ਸਿੰਘ ਗੋਲਡੀ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਇਸ ਅਵਸਰ ਤੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵਿਚ ਇਪਲਾਈਸ ਵੈਲਫੇਅਰ ਐਸੋਸਿਏਅਨ ਦੇ ਚੇਅਰਮੈਨ ਸ੍ਰੀ ਰਾਕੇਸ਼ ਸ਼ਰਮਾਂ, ਸੀਨੀਅਰ ਮੈਡੀਕਲ ਅਫਸਰ ਡਾ ਮਦਨ ਮੋਹਨ, ਸੀਨੀਅਰ ਜਨਰਲਿਸਟ ਦੀਪਕ ਭੰਡਾਰੀ, ਰਾਜ ਪਰੋਹਿਤ ਗੁਰਮੀਤ, ਸੰਜੀਵ ਆਨੰਦ, ਰਘ ਤਲਵਾੜੂ, ਅਮਰਦੀਪ ਸਿੰਘ, ਮਲਵਿੰਦਰ ਸਿੰਘ, ਪੁਸ਼ਪਿਂਦਰ ਸਿੰਘ, ਮੈਡਮ ਹਰਵਿੰਦਰ ਕੌਰ, ਨਵਦੀਪ ਸਿੰਘ, ਸੁਖਮਨ ਸਿੰਘ, ਸੰਜੀਵ ਕੁਮਾਰ, ਦਲਜੀਤ ਸਿੰਘ, ਰਘੂ ਰਾਜ ਸਮੇਤ ਸਮੂਹ ਸਟਾਫ ਨੇ ਸ਼ੁਭ ਇਛਾਵਾਂ ਦਿੱਤੀਆਂ ਅਤੇ ਕਿਹਾ ਕਿ ਇਹਨਾਂ ਵਲੋਂ ਸਿਹਤ ਵਿਭਾਗ ਵਿਚ ਬਾਖੂਬੀ ਸੇਵਾਂਵਾ ਨਿਭਾਈਆਂ ਹਨ ਅਤੇ ਸਾਰਾ ਸਿਹਤ ਵਿਭਾਗ ਇਹਨਾਂ ਦੀਆਂ ਸੇਵਾਵਾਂ ਲਈ ਇਹਨਾਂ ਨੂੰ ਹਮੇਸ਼ਾਂ ਯਾਦ ਰੱਖੇਗਾ।

You May Also Like