ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਅੰਮ੍ਰਿਤਸਰ ਜਿਲੇ ਵਿੱਚ ਡੇਂਗੂ ਅਤੇ ਚਿਕਨ-ਗੁਨੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਇੱਕ ਮਾਸ ਕੰਪੇਨ ਦਾ ਆਗਾਜ਼

ਹਰ ਸ਼ੁਕਰਵਾਰ ਡੇਂਗੂ ਤੇ ਵਾਰ”

ਅੰਮ੍ਰਿਤਸਰ, 1 ਸਤੰਬਰ (ਹਰਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਇਸ ਥੀਮ ਤੇ ਅਧਾਰਿਤ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਅੰਮ੍ਰਿਤਸਰ ਜਿਲੇ ਵਿੱਚ ਡੇਂਗੂ ਅਤੇ ਚਿਕਨ-ਗੁਨੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਇੱਕ ਮਾਸ ਕੰਪੇਨ ਦਾ ਆਗਾਜ਼ ਕੀਤਾ ਗਿਆ ਇਸ ਸਬੰਧੀ ਯੂ.ਪੀ.ਐਚ.ਸੀ. ਸਕੱਤਰੀ ਬਾਗ ਵਾਰਡ ਨੰਬਰ 69 ਵਿਖੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਐਮ.ਐਲ.ਏ. ਡਾ. ਇੰਦਰਬੀਰ ਸਿੰਘ ਨਿੱਜਰ, ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੋਰ ਐਮ.ਐਲ.ਏ. ਨੀਤੂ ਟਾਂਗਰੀ, ਜ਼ਿਲਾ ਸਿਹਤ ਅਫਸਰ ਡਾ. ਜ਼ਸਪਾਲ ਸਿੰਘ, ਕੌਸਲਰ ਅਨੇਕ ਸਿੰਘ ਵਾਰਡ ਨੰ 19 ਕੌਂਸਲਰ ਲਕੀ ਵਾਰਡ ਨੰ. 16 ਡੀ.ਆਈ.ਓ. ਡਾ. ਭਾਰਤੀ ਧਵਨ ਵੱਲੋ ਯੂ.ਪੀ.ਐਸ.ਸੀ. ਰਣਜੀਤ ਐਵੀਨਿਊ ਵੱਲੋਂ ਇਸ ਕੰਪੇਨ ਦਾ ਸ਼ੁਭਆਰੰਭ ਕਰਦਿਆਂ ਸਿਹਤ ਵਿਭਾਗ ਦਿਆਂ ਟੀਮਾਂ ਅਤੇ ਅਨੰਦ ਕਾਲਜ ਆਫ ਨਰਸਿੰਗ ਦੇ ਬੱਚਿਆ ਨੂੰ ਸਾਂਝੇ ਤੋਰ ਦੇ ਤੇ ਸਕੱਤਰੀ ਬਾਗ ਦੇ ਵੱਖ—ਵੱਖ ਇਲਾਕਿਆ ਵਿੱਚ ਭੇਜਿਆ ਗਿਆ।

ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਡਾ. ਨਿਜ਼ੱਰ ਨੇ ਦਸਿੱਆ ਕਿ ਜੇਕਰ ਅਸੀਂ ਮੱਛਰ ਦੀ ਪੈਦਾਵਾਰ ਰੋਕ ਦਿੰਦੇ ਹਾਂ ਤਾਂ ਅਸੀਂ ਡੇਗੂ ਅਤੇ ਚਿਕਨ—ਗੁਨੀਆ ਤੋਂ ਛੁਟਕਾਰਾ ਪਾ ਸਕਦੇ ਹਾਂ। ਘਰਾਂ ਵਿੱਚ ਛੱਤਾਂ ਉਪਰ ਪਏ ਖਾਲੀ ਬਰਤਨ, ਗਮਲੇ, ਫਰਿਜ ਦੀਆਂ ਟ੍ਰੇਆਂ, ਟਾਇਰ ਅਤੇ ਕੂਲਰ ਆਦਿ ਹਫਤੇ ਵਿੱਚ ਇੱਕ ਵਾਰ ਜਰੂਰ ਖਾਲੀ ਕਰਕੇ ਸੂਕਾ ਦੇਣੇ ਚਾਹਿਦੇ ਹਨ ਤਾਂ ਜੋ ਮੱਛਰ ਨਾ ਪੇਦਾ ਹੋ ਸਕੇ ਅਤੇ ਮੱਛਰ ਮਾਰ ਕਰੀਮਾਂ ਦਾ ਅਤੇ ਮੱਛਰ ਦਾਨੀ ਦਾ ਇਸਤਮਾਲ ਕਰਨ ਚਾਹਿਦਾ ਹੈ। ਡਾ. ਰਜਿੰਦਰਪਾਲ ਕੋਰ ਨੇ ਦਸਿੱਆ ਕਿ ਕੇਵਲ ਅੰਮ੍ਰਿਤਸਰ ਸ਼ਹਿਰ ਹੀ ਨਹੀਂ ਬਲਕੇ ਜ਼ਿਲੇ ਦੇ ਸਾਰੇ ਬਲਾਕਾਂ ਵਿੱਚ ਇਹ ਗਤੀਵਿਧੀ ਸਾਂਝੇ ਤੋਰ ਤੇ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਡੇਂਗੂ ਅਤੇ ਚਿਕਨ—ਗੁਨੀਆ ਤੋ ਜਾਗਰੂਕ ਕੀਤਾ ਜਾ ਸਕੇ। ਬੁਖਾਰ ਹੋਣ ਤੇ ਲੋਕਾਂ ਨੂੰ ਆਮ ਆਦਮੀ ਕਲੀਨਿਕ ਜਾਂ ਆਪਣੇ ਨਜਦੀਕੀ ਸਰਕਾਰੀ ਹਸਪਤਾਲ ਤੋਂ ਚੇਕ ਅੱਪ ਕਰਵਾਕੇ ਦਵਾਈ ਲੇਣੀ ਚਾਹਿਦੀ ਹੈ ਅਤੇ ਫਰੀ ਟੇਸਟ ਕਰਵਾਊਣਾ ਚਾਹਿਦਾ ਹੈ।

ਜ਼ਿਲਾ ਐਪੀਡੀਮੋਲੋਜਿਸਟ ਡਾ. ਹਰਜੋਤ ਕੋਰ ਨੇ ਦਸਿੱਆ ਕਿ ਡੇਂਗੂ ਅਤੇ ਚਿਕਨ—ਗੁਨੀਆਂ ਬਾਰੇ ਸਹੀ ਜਾਣਕਾਰੀ ਹੀ ਸਾਨੂੰ ਇਸ ਤੋਂ ਬਚਾ ਸਕਦੀ ਹੈ। ਡੇਂਗੂ ਦੇ 247 ਕੇਸ ਦਰਜ ਹੋ ਚੁਕੇ ਹਨ ਜ਼ਿਨ੍ਹਾਂ ਵਿਚੋ 25 ਕੇਸ ਐਕਟੀਵ ਹਨ ਅਤੇ ਚਿਕਨ—ਗੁਨੀਆਂ ਦੇ 233 ਕੇਸ ਦਰਜ਼ ਹੋਏ ਹਨ ਜ਼ਿਨ੍ਹਾਂ ਵਿੱਚ 54 ਐਕਟੀਵ ਹਨ। ਉਨਾਂ ਨੇ ਸੀ.ਕੇ.ਡੀ. ਕਾਲਜ਼, ਅਨੰਦ ਕਾਲਜ਼, ਸਰਕਾਰੀ ਮੈਡੀਕਲ ਕਾਲਜ਼, ਮਦਨ ਲਾਲ ਢਿੰਗਰਾਂ ਕਾਲਜ਼, ਗੁਰੂ ਅਰਮ ਦਾਸ ਕਾਲਜ਼, ਅਮਨਦੀਪ ਕਾਲਜ਼, ਐਨ.ਆਰ.ਆਈ. ਕਾਲਜ਼ ਅਤੇ ਦਲਬੀਰ ਕਾਲਜ਼ ਆਫ ਨਰਸਿੰਗ ਦੇ ਪ੍ਰਿਸੀਪਲਾਂ ਦਾ ਵਿਸ਼ੇਸ਼ ਤੋਰ ਦੇ ਧੰਨਵਾਦ ਕੀਤਾ। ਇਸ ਅਵਸਰ ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੋਰ, ਡਿਪਟੀ ਮਾਸ ਮੀਡੀਆ ਅਫਸਰ ਸੁਖਵਿੰਦਰ ਕੋਰ ਅਤੇ ਕਮਲਦੀਪ ਭੱਲਾ, ਡਾ. ਕੁਲਦੀਪ ਕੋਰ, ਗੁਰਦੇਵ ਸਿੰਘ ਐਸ.ਆਈ., ਰਾਮ ਮਹਿਤਾ ਏ.ਯੂ.ਓ., ਸਖਦੇਵ ਸਿੰਘ, ਹਰਵਿੱਦਰ ਸਿੰਘ, ਹਰਕੰਵਲ ਸਿੰਘ,ਵਿਕਰਮਜੀਤ ਸਿੰਘ, ਸੰਜੀਵ ਕੁਮਾਰ, ਰਣਜੋਧ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਦਾਸ, ਹਰਪ੍ਰੀਤ ਸਿੰਘ, ਦਲਜੀਦ ਸਿੰਘ, ਮਲਕੀਤ ਸਿੰਘ ਅਤੇ ਸਮੂਹ ਮੈ.ਪੀ.ਐਚ.ਡਬਲੀਊ., ਹਰਮੀਤ ਸਿੰਘ ਅਤੇ ਰਛਪਾਲ ਸਿੰਘ ਹਾਜ਼ਰ ਸਨ।

You May Also Like