ਸਿਵਲ ਸਰਜਨ ਡਾ ਵਿਜੇ ਕੁਮਾਰ ਵਲੋਂ ਡੇਂਗੂ/ਚਿਕਨਗੁਨੀਆਂ ਸੰਬਧੀ ਸੰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ ਅਤੇ ਕਰਵਾਈਆਂ ਗਈਆਂ ਐਂਟੀਲਾਰਵਾ ਗਤੀਵਿਧੀਆ

ਅੰਮ੍ਰਿਤਸਰ 21 ਅਗਸਤ (ਰਾਜੇਸ਼ ਡੈਨੀ) – ਸਿਵਲ ਸਰਜਨ ਡਾ ਵਿਜੇ ਕੁਮਾਰ ਵਲੋਂ ਡੇਂਗੂ/ਚਿਕਨਗੁਨੀਆਂ ਸੰਬਧੀ ਸੰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਐਂਟੀਲਾਰਵਾ ਗਤੀਵਿਧੀਆ ਕਰਵਾਈਆਂ ਗਈਆਂ।ਇਸ ਤੋਂ ਪਹਿਲਾਂ ਜਿਲਾ੍ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ ਦੀ ਅਗਵਾਹੀ ਹੇਠਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਮਜੀਠਾ ਰੋਡ, ਸ਼ਿਵ ਪੁਰੀ, ਤੁੰਗ ਬਾਲਾ ਆਦਿ ਦੇ ਇਲਾਕਿਆਂ ਵਿੱਚ ਡੇਂਗੂ/ਚਿਕਨਗੁਨੀਆਂ ਦੇ ਸ਼ੱਕੀ ਕੇਸਾਂ ਦੇ ਸੰਬਧ ਵਿਚ ਐਂਟੀ ਲਾਰਵਾ ਦੀਆਂ 15 ਟੀਮਾਂ ਵਲੋਂ ਸਮੂਹ ਇਲਾਕੇ ਦੇ ਲਗਭਗ 321 ਘਰਾਂ ਵਿਚ ਜਾ ਕੇ ਡੇਂਗੂ/ਚਿਕਨਗੁਨੀਆਂ ਦੇ ਲਾਵਰੇ ਸੰਬਧੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ 35 ਘਰਾਂ ਵਿਚ ਲਗਭਗ 28 ਕੰਟੇਨਰਾਂ ਵਿਚੋਂ ਮਿਲੇ ਲਾਰਵੇ ਨੂੰ ਨਸ਼ਟ ਕੀਤਾ। ਇਸਤੋਂ ਇਲਾਵਾ ਇਹਨਾਂ ਇਲਾਕਿਆ ਵਿਚੋਂ ਫੀਵਰ ਸਰਵੇ ਵੀ ਕੀਤਾ ਗਿਆ ਅਤੇ ਬੁਖਾਰ ਦੇ ਮਰੀਜਾਂ ਬਲੱਡ-ਸੈਂਪਲ ਵੀ ਲਏ ਗਏ। ਇਸ ਦੇ ਨਾਲ ਹੀ ਕਈ ਥਾਵਾਂ ਦੇ ਖੜ੍ਹੇ ਬਰਸਾਤੀ ਪਾਣੀ ਵਿੱਚ ਕਾਲਾ ਤੇਲ ਪਾਇਆ ਗਿਆ ਅਤੇ ਸਪਰੇਅ ਵੀ ਕੀਤਾ ਗਿਆ।

ਇਸ ਸੰਬਧੀ ਸਿਵਲ ਸਰਜਨ ਡਾ ਵਿਜੇ ਕੁਮਾਰ ਵਲੋਂ ਖੁਦ ਜਾ ਕੇ ਮੌਕੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਜਾਣਕਾਰੀ ਦਿੰਦਿਆ ਕਿਹਾ ਕਿ ਸਿਹਤ ਵਿਭਾਗ ਪੂਰੀ ਤਰਾਂ੍ਹ ਚੌਕਸ ਹੈ ਅਤੇ ਡੇਂਗੂ ਦੀ ਰੋਕਥਾਮ ਸੰਬਧੀ ਜਿਲੇ੍ ਭਰ ਵਿਚ ਡੇਂਗੂ ਵਾਰਡਾਂ ਤਿਆਰ ਕੀਤੀਆਂ ਗਈਆਂ ਹਨ। ਜਿਨਾਂ੍ਹ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ, ਹਰੇਕ ਸਬ ਡਜਿਵੀਜਨਲ ਹਸਪਤਾਲਾਂ ਅਤੇ ਹਰੇਕ ਬਲਾਕ ਪੱਧਰ ਤੇ ਵੀ ਡੇਂਗੂ ਵਾਰਡਾਂ ਬਣਾਈਆਂ ਗਈਆ ਹਨ। ਐਂਟੀ ਲਾਰਵਾ ਵਿੰਗ ਵਿਚ 15 ਟੀਮਾਂ ਕੰਮ ਕਰ ਰਹੀਆ ਜੋ ਕਿ ਰੋਜਾਨਾਂ ਸ਼ਹਿਰ ਦੇ ਅਲੱਗ-ਅੱਲਗ ਹਿੱਸਿਆਂ ਵਿਚ ਖਾਸ ਕਰਕੇ ਹੋਟਸਪੋਟ ਖੇਤਰਾਂ ਵਿਚ ਜਾ ਕੇ ਐਂਟੀਲਾਰਵਾ ਗਤੀਵਿਧੀਆ ਕਰ ਰਹੀਆਂ ਹਨ।ਇਸਤੋਂ ਇਲਾਵਾ ਸਾਰੇ ਪ੍ਰਾਇਵੇਟ ਹਸਪਤਾਲਾਂ ਅਤੇ ਲੈਬੋਰਟਰੀਆਂ ਨੂੰ ਅਗਾਹ ਕੀਤਾ ਜਾ ਚੁੱਕਿਆ ਹੈ ਕਿ ਕੋਈ ਵੀ ਕੇਸ ਸਾਹਮਣੇ ਆਉਣ ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।ਇਸ ਮੋਕੇ ਤੇ ਜਿਲਾ੍ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਗੁਰਦੇਵ ਸਿੰਘ ਢਿਲੋਂ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਹਰਕਮਲ ਸਿੰਘ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ , ਬਿਕਰਮਜੀਤ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਰਣਜੋਧ ਸਿੰਘ, ਜਗਦੀਸ਼ ਸਿੰਘ , ਸੰਜੀਵ ਕੁਮਾਰ, ਫੀਲਡ ਵਰਕਰ/ਬ੍ਰੀਡਿੰਗ ਕੈਚਰ ਅਤੇ ਐਂਟੀ ਲਾਰਵਾ ਸਟਾਫ ਹੋਏ।

You May Also Like