ਅੰਮ੍ਰਿਤਸਰ 24 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪੰਜਾਬ ਸਿਵਲ ਮੈਡੀਕਲ ਸਰਵਿਸ(ਪੀ.ਸੀ.ਐਮ.ਐਸ.) ਐਸੋਸ਼ਿਏਸ਼ਨ ਤਰਨਤਾਰਨ ਵਲੋਂ ਪਿਛਲੇ ਕੁਝ ਦਿਨਾਂ ਦੌਰਾਨ ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਸੁਨੀਲ ਭਗਤ ਨਾਲ ਮਰੀਜ ਰਿਸ਼ਤੇਦਾਰਾਂ ਵਲੋਂ ਬਦਸਲੂਕੀ ਅਤੇ ਮਾਰ-ਕੁਟਾਈ ਦੀ ਅਣਸੁਖਾਵੀਂ ਘਟਨਾਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਣ ਕੀਤਾ ਅਤੇ ਸਖਤ ਲਫਜਾਂ ਵਿੱਚ ਨਿੰਦਾ ਕੀਤੀ। ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਮਾੜੇ ਅਨਸਰਾਂ ਵਿਰੱਧ ਸਖਤ ਕਾਰਵਾਈ ਅਮਲ ਵਿੱਚ ਲਿਆਓਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਡਾਕਟਰ ਨਾਲ ਅਜਿਹੀ ਅਣਸੁਖਾਵੀਂ ਘਟਣਾਂ ਨਾਂ ਵਾਪਰੇ।
ਇਸ ਅਵਸਰ ਤੇ ਸਿਵਲ ਸਰਜਨ ਡਾ ਕਮਲਪਾਲ ਸਿੱਧੂ, ਸੀਨੀਅਰ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀ ਬਾਲਾ, ਜਿਲਾ੍ ਸਿਹਤ ਅਫਸਰ ਡਾ ਸੁਖਬੀਰ ਕੌਰ, ਜਿਲਾ੍ ਐਪੀਡਿਮਲਿਜਿਸਟ ਡਾ ਸਿਮਰਨ ਕੌਰ, ਡਾ ਅਮਨਦੀਪ ਸਿੰਘ, ਡਾ ਹਰਪ੍ਰੀਤ ਸਿੰਘ ਅਤੇ ਸਮੂਹ ਪੀ.ਸੀ.ਐਮ.ਐਸ.) ਐਸੋਸ਼ਿਏਸ਼ਨ ਤਰਨਤਾਰਨ ਦੇ ਮੈਂਬਰ ਹਾਜਰ ਸਨ।