ਸਿਵਲ ਹਸਪਤਾਲ ਵਿਖੇ ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ 11 ਜੁਲਾਈ (ਐੱਸ.ਪੀ.ਐਨ ਬਿਊਰੋ) – “ਵਿਕਸਤ ਭਾਰਤ ਦੀ ਨਵੀਂ ਪਹਿਚਾਨ, ਪਰਿਵਾਰ ਨਿਯੋਜਨ ਹਰ ਦੰਪਤੀ ਦੀ ਸ਼ਾਨ” ਇਸ ਥੀਮ ਨੂੰ ਸਮਰਪਿਤ ਸਿਵਲ ਸਰਜਨ ਡਾ ਸੁਮੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿਖੇ ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਸਬੋਧਨ ਕਰਦਿਆ ਸਿਵਲ ਸਰਜਨ ਡਾ ਸੁਮੀਤ ਸਿੰਘ ਨੇ ਦੱਸਿਆ ਕਿ ਵੱਧਦੀ ਆਬਾਦੀ ਨੂੰ ਠੱਲ ਪਾਊਣ ਲਈ ਸਾਰੇ ਹੀ ਸੰਸਾਰ ਵਿਚ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਦਾ ਹੈ, ਕਿੳੇੁਕਿ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜਿਆਦਾ ਮੌਕੇ ਮਿਲਣਗੇ ਅਤੇ ਸਮਾਜ ਵਿਚ ਚੰਗਾ ਸਥਾਨ ਵੀ ਪ੍ਰਾਪਤ ਹੋਵੇਗਾ। ਵੱਧਦੀ ਆਬਾਦੀ ਦੇਸ਼ ਦੀ ਸਮੱਸਿਆਂ ਨਹੀ ਬਲਕਿ ਸਮਾਜ ਦੀ ਹਰੇਕ ਸਮੱਸਿਆਂ ਦੀ ਜੜ੍ਹ ਹੈ। ਜਿਲਾ੍ ਪਰਿਵਾਰ ਭਲਾਈ ਭਲਾਈ ਅਫਸਰ ਡਾ ਨੀਲਮ ਭਗਤ ਵਲੋ ਵੱੱਖ ਵੱੱਖ ਪਰਿਵਾਰ ਨਿਯੋਜਨ ਦੇ ਤਰੀਕਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ।

ਜਿਨਾ ਵਿੱੱਚ ਅੰਤਰਾ ਨਾਮ ਦੇ ਗਰਭ ਨਿਰੋਧਕ ਟੀਕੇ ਬਾਰੇ ਦਸਿਆ ਕਿ ਇਸ ਟੀਕੇ ਰਾਹੀ 3 ਮਹੀਨੇ ਤਕ ਅਣਚਾਹੇ ਗਰਭ ਤੋ ਬਚਿਆਂ ਜਾ ਸਕਦਾ ਹੈ ਅਤੇ ਇਹ ਇਕ ਬਹੁਤ ਹੀ ਕਾਰਗਰ ਤਰੀਕਾ ਹੈ। ਇਸ ਦੇ ਨਾਲ ਹੀ ਛਾਯਾ ਨਾਮ ਦੀ ਗਰਭ ਨਿਰੋਧਕ ਗੋਲੀ ਬਾਰੇ ਦਸਿਆ ਕਿ ਇਹ ਗੋਲੀ ਬਹੁਤ ਹੀ ਸੁਰਖਸ਼ਿਤ ਹੈ ਅਤੇ ਇਸ ਨਾਲ ਬਿਨਾ ਕਿਸੇ ਸਾਈਡ ਇਫੈਕਟ ਤੋ ਅਣਚਾਹੇ ਗਰਭ ਤੋ ਬਚਿਆਂ ਜਾ ਸਕਦਾ ਹੈ।

ਇਸ ਤੋ ਇਲਾਵਾ ਨਸਬੰਦੀ, ਨਲਬੰਦੀ, ਕੌਪਰ-ਟੀ, ਪੀ.ਪੀ.ਆਈ.ਯੁ.ਸੀ.ਡੀ, ੳਰਲ ਪਿਲਸ ਅਤੇ ਕੰਡੋਮ ਆਦਿ ਅਪਣਾਉਣ ਲਈ ਆਪਣੇ ਨਜਦੀਕ ਦੇ ਸਿਹਤ ਕੇਦਰ ਨਾਲ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਮਦਨ ਮੋਹਨ ਨੇ ਦਸਿਆ ਕਿ ਸਿਹਤ ਵਿਭਾਗ ਵਲੋ ਸਾਰੇ ਹੀ ਸਿਹਤ ਕੇਦਰਾ ਵਿੱੱਚ ਵੱੱਖ ਵੱੱਖ ਪਰਿਵਾਰ ਨਿਯੋਜਨ ਦੇ ਢੰਗ ਤਰੀਕੇ ਅਤੇ ਸਾਧਨ ਮੋਜੂਦ ਹਨ ਅਤੇ ਸਾਰੀਆ ਸੀ.ਐਚ.ਸੀ/ਪੀ.ਐਚ.ਸੀ ਅਤੇ ਸਿਵਲ ਹਸਪਤਾਲਾ ਵਿੱਚ ਨਸਬੰਦੀ/ ਨਲਬੰਦੀ ਦੇ ਉਪਰੇਸ਼ਨ ਕੀਤੇ ਜਾ ਰਹੇ ਹਨ। ਇਸ ਮੋਕੇ ਤੇ ਜਿਲਾ੍ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਡਾ ਚਿੰਕੀ ਠਕਰਾਲ, ਡਾ ਕਮਲ ਪ੍ਰੀਤ ਕੌਰ, ਕਮਲਦੀਪ ਭੱਲਾ, ਜਸਬੀਰ ਕੌਰ, ਗਰਰਿੰਦਰ ਕੌਰ ਅਤੇ ਸਮੂਹ ਸਟਾਫ ਮੋਜੂਦ ਸਨ

You May Also Like