ਸਿਹਤ ਵਿਭਗ ਵਲੋਂ ਮੈਨਸੁਰਲ ਹਾਈਜੀਨ ਦਿਵਸ ਮੌਕੇ ਕਰਵਾਇਆ ਜਿਲਾ੍ ਪੱਧਰੀ ਸੈਮੀਨਾਰ

ਅੰਮ੍ਰਿਤਸਰ 28 ਮਈ (ਐੱਸ.ਪੀ.ਐਨ ਬਿਊਰੋ) – ਸਿਵਲ ਸਰਜਨ ਡਾ ਸੁਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਦੀ ਅਗਵਾਹੀ ਹੇਠਾਂ ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਮੈਨਸੁਰਲ ਹਾਈਜੀਨ ਦਿਵਸ ਮੌਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਡਾ ਭਾਰਤੀ ਧਵਨ ਵਲੋਂ ਕਿਹਾ ਕਿ ਮਹਾਂਵਾਰੀ ਦੌਰਾਣ ਸਾਫ ਸਫਾਈ ਅਤੇ ਪੌਸ਼ਟਿਕ ਅਹਾਰ ਦਾ ਬਹੁਤ ਹੀ ਜਿਆਦਾ ਮਹੱਤਵ ਹੁੰਦਾ ਹੈ। ਇਸ ਸਮੇਂ ਦੌਰਾਣ ਰੋਜਾਨਾਂ ਸ਼ਨਾਨ ਕਰਨਾਂ, ਸੱਵਛ ਸਾਧਨ ਜਾਂ ਪੈਡ ਦੀ ਵਰਤੋਂ ਕਰਨਾਂ, ਹਰ 4 ਤੋਂ 6 ਘੰਟੇ ਬਾਦ ਉਸਨੂੰ ਬਦਲਣਾਂ, ਵਰਤੋਂ ਕੀਤੇ ਪੈਡ ਨੂੰ ਸਹੀ ਤਰੀਕੇ ਨਾਲ ਡਿਸਪੋਜ ਆਫ ਕਰਨਾਂ ਅਤੇ ਸਫਾਈ ਦਾ ਧਿਆਨ ਰੱਖਣਾਂ ਬਹੁਤ ਜਰੂਰੀ ਹੈ।

ਇਸਤੋਂ ਇਲਾਵਾ ਹਰੇ ਪੱਤੇਦਾਰ ਸਬਜੀਆਂ, ਫਲ ਅਤੇ ਪੌਸਟਿਕ ਆਹਾਰ ਦੇ ਨਾਲ ਆਇਰਨ ਫੋਲਿਕ ਐਸਿਡ ਦੀ ਗੋਲੀ ਵੀ ਜਰੂਰ ਲੈਣੀ ਚਾਹੀਦੀ ਹੈ। ਇਸ ਮੌਕੇ ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ ਗੁਪਤਾ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਸਾਰੀਆਂ ਬੱਚੀਆਂ ਵਿੱਚ ਸ਼ਰੀਰਕ ਬਦਲਾਓ ਦੇ ਨਾਲ-ਨਾਲ ਮਹਾਂਵਾਰੀ ਦਾ ਆਓਣਾਂ ਲਾਜਮੀਂ ਗੱਲ ਹੈ ਇਸ ਲਈ ਹਰੇਕ ਮਾਤਾ-ਪਿਤਾ ਨੂੰ ਆਪਣੀਆਂ ਬੱਚੀਆਂ ਨਾਲ ਇਸ ਪ੍ਰਤੀ ਗੱਲਬਾਤ ਕਰਦੇ ਰਹਿਣਾਂ ਚਾਹੀਦਾ ਹੈ ਅਤੇ ਉਹਨਾਂ ਨੂੰ ਇਸ ਪ੍ਰਤੀ ਸੁਚੇਤ ਕਰਨਾਂ ਚਾਹੀਦਾ ਹੈ।

ਇਸਤੋਂ ਇਲਾਵਾ ਜਿਆਦਾ ਦੇਰ ਤੱਕ ਮਹਾਂਵਾਰੀ ਆਓਣਾਂ, ਖੂਨ ਦਾ ਜਿਆਦਾ ਪੈਣਾਂ, ਮਹਾਵਾਰੀ ਦਾ ਘੱਟ ਹੋ ਜਾਣਾਂ ਜਾਂ ਬਿਲਕੁਲ ਬੰਦ ਹੋ ਜਾਣਾਂ, ਯੂ.ਟੀ.ਆਈ. ਇਨਫੈਕਸ਼ਨ ਹੋ ਜਾਣਾਂ, ਖੂਨ ਦੀ ਕਮੀਂ ਹੋਣਾਂ, ਆਦਿ ਸਮੱਸਿਆਵਾਂ ਹੋਣ ਸਮੇਂ ਡਾਕਟਰੀ ਜਾਂਚ ਕਰਵਾਓਣਾਂ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਨੇੜੇ ਦੇ ਸਿਹਤ ਕੇਂਦਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਮਦਨ ਮੋਹਨ, ਸੀਨੀਅਰ ਮੈਡੀਕਲ ਅਫਸਰ ਡਾ ਸਵਰਨਜੀਤ ਧਵਨ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਜਸਕਰਨ, ਡਾ ਸੋਫੀਆ, ਤ੍ਰਿਪਤਾ ਕੁਮਾਰੀ, ਜਸਬੀਰ ਕੌਰ, ਗੁਰਿੰਦਰ ਕੌਰ, ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

You May Also Like