ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਕੀਤੀ ਅਹਿਮ ਮੀਟਿੰਗ

ਅੰਮ੍ਰਿਤਸਰ, 24 ਸਤੰਬਰ (ਹਰਪਾਲ ਸਿੰਘ) – ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋ ਮiਟਿੰਗ ਹਾਲ ਦਫਤਰ ਸਿਵਲ ਸਰਜਨ ਵਿਖੇ ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਅਹਿਮ ਮੀਟਿੰਗ ਕੀਤੀ ਗਈ ।ਜਿਸ ਵਿਚ ਸਮੂਹ ਪ੍ਰੋਗਰਾਮ ਅਧਿਕਾਰੀ ਅਤੇ ਸੀਨੀਅਰ ਮੈਡੀਕਲ ਅਫਸਰ ਸ਼ਾਮਿਲ ਹੋਏ। ਇਸ ਦੌਰਾਨ ਡਾ ਕਿਰਨਦੀਪ ਕੌਰ ਵਲੋ ਕਿਹਾ ਕਿ ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।

ਇਸ ਲਈ ਉਹਨਾਂ ਨੇ ਜਿਲੇ ਭਰ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਜਿਲੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਆਰੀ ਅਤੇ ੳੁੱਚ ਪੱਧਰੀ ਸਿਹਤ ਸਹੂਲਤਾਂ ਦੇਣਾਂ ਯਕੀਨੀਂ ਬਣਾਇਆ ਜਾਵੇ, ਤਾ ਜੋ ਲੋਕਾਂ ਨੂੰ ਜਰੂਰੀ ਸਿਹਤ ਸਹੂਲਤਾਂ ਜਿਵੇਂ ਕਿ ਜੱਚਾ-ਬੱਚਾ ਸਿਹਤ ਸੰਭਾਲ, ਜਣੇਪਾ ਸੁਵਿਧਾਵਾਂ, ਜਨਣੀ ਸਿਸ਼ੂ ਸੁਰੱਖਿਆ ਪਰੋਗਰਾਮ, ਜੇ.ਐਸ.ਵਾਈ., ਪਰਿਵਾਰ ਨਿਯੋਜਨ, ਸੈਕਸ ਰੇਸ਼ੋ, ਟੀਕਾਕਰਣ ਸੁਵਿਧਾਵਾਂ, ਮਲੇਰੀਆ/ਡੇਂਗੂ, ਗੈਰ ਸੰਚਾਰੀ ਬੀਮਾਰੀਆਂ, ਟੀ.ਬੀ.ਦਾ ਮੁਫਤ ਇਲਾਜ, ਕੋਹੜ ਰੋਗ ਸੰਬਧੀ ਇਲਾਜ ਦੀਆਂ ਸੁਵਿਧਾਵਾਂ, ਸ਼ਹਿਰ ਭਰ ਵਿਚ ਸਾਫ ਸੁਥਰਾ ਅਤੇ ਮਿਆਰੀ ਖਾਦ ਪਦਾਰਥਾਂ ਦੀ ਵਿਕਰੀ, ਬਰਸਾਤੀ ਮੌਸਮ ਦੌਰਾਣ ਪਾਣੀ ਨਾਲ ਫੈਲਣ ਵਾਲੇ ਰੋਗਾਂ ਦੀ ਰੋਕਥਾਮ, ਕੋਟਪਾ ਐਕਟ ਦੀ ਸਖਤੀ ਨਾਲ ਪਾਲਣਾਂ, ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ, ਦੰਦਾਂ ਦੀ ਦੇਖਭਾਲ ਲਈ ਉਰਲ ਹੈਲਥ ਵੀਕ, ਆਮ ਆਦਮੀਂ ਕਲੀਨਿਕਾਂ ਵਿਚ ਸੇਵਾਵਾਂ, ਆਯੂਸ਼ਮਾਨ ਭਾਰਤ ਬੀਮਾਂ ਯੋਜਨਾਂ, ਓਟ ਕਲੀਨਿਕ, ਖੂਨ ਦਾਨ ਕੈਂਪ, ਸਾਰੇ ਕੌਮੀ ਸਿਹਤ ਪ੍ਰੋਗਰਾਮ, ਵੱਖ-ਵੱਖ ਪ੍ਰੋਗਰਾਮਾਂ ਸੰਬਧੀ ਜਾਗਰੂਕਤਾ ਕੈਂਪ, ਆਦੀ ਪ੍ਰਦਾਨ ਕੀਤੀਆਂ ਜਾ ਸਕਣ।

ਇਸਤੋਂ ਇਲਾਵਾ ਯੂ-ਵਿਨ ਪੋਰਟਲ ਐਂਟਰੀ, ਆਭਾ-ਆਈ.ਡੀ. ਅਤੇ ਸਾਰੀਆਂ ਆਨਲਾਈਨ ਐਂਟਰੀਆਂ ਸਮੇਂ ਤੇ ਕਰਨ ਲਈ ਹਿਦਾਇਤਾਂ ਜਾਰੀ ਕੀਤੀਆਂ। ਇਸਦੇ ਨਾਲ ਹੀ ਉਹਨਾਂ ਵਲੋਂ ਜਿਲੇ ਭਰ ਦੀ ਕਾਰਗੁਜਾਰੀ ਰਿਪੋਰਟ ਦੀ ਸਮੀਖਿਆ ਕੀਤੀ ਅਤੇ ਸਮੂਹ ਅਧਿਕਾਰੀਆਂ ਨੂੰ ਆਪਣੇ ਟੀਚੇ 100 ਪ੍ਰਤੀਸ਼ਤ ਪੂਰੇ ਕਰਨ ਲਈ ਕਿਹਾ। ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ ਸਿਹਤ ਅਫਸਰ ਡਾ ਜਸਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਜਿਲ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ, ਜਿਲਾ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਜਿਲਾ੍ਹ ਟੀ.ਬੀ.ਅਫਸਰ ਡਾ ਵਿਜੇ ਗੋਤਵਾਲ, ਆਰ.ਬੀ.ਐਸ.ਕੇ. ਨੋਡਲ ਅਫਸਰ ਡਾ ਸੁਨੀਤ ਗੁਰਮ ਗੁਪਤਾ, ਡਬਯੂ.ਐਚ.ਓ. ਵਲੋਂ ਡਾ ਇਸ਼ਿਤਾ, ਡਾ ਪਰਿਤੋਸ਼ ਧਵਨ, ਜਿਲਾ ਐਮ.ਈ.ਆਈ.ਉ. ਅਮਰਦੀਪ ਸਿੰਘ, ਡੀ.ਪੀ.ਐਮ. ਸੁਖਜਿੰਦਰ ਸਿੰਘ ਅਤੇ ਜਿਲਾ ਅਕਾਂਓਂਟ ਅਫਸਰ ਮਲਵਿੰਦਰ ਸਿੰਘ ਹਾਜਰ ਸਨ।

You May Also Like