ਸਿਹਤ ਵਿਭਾਗ ਵਲੋ ਮਾਈਗ੍ਰੈਂਟ ਆਬਾਦੀ ਦਾ ਫੀਵਰ ਸਰਵੇ ਦਾ ਕੀਤਾ ਨਿਰੀਖਣ

ਅੰਮ੍ਰਿਤਸਰ 22 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਜੀ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਵਿੱਚ ਮਲੇਰੀਆ ਐਲਿਮੀਨੇਸ਼ਨ ਨੂੰ ਮੂੱਖ ਰੱਖਦੇ ਹੋਏ ਮਿਤੀ 22/4/2024 ਤੋਂ 26/4/2024 ਤੱਕ ਐਂਟੀ ਮਲੇਰੀਆ ਵੀਕ ਦੌਰਾਨ ਜ਼ਿਲ੍ਹੇ ਅੰਦਰ ਭੱਠਿਆਂ ਵਿੱਚ ਕੰਮ ਕਰਦੇ ਅਤੇ ਸਲੰਮ ਏਰੀਏ ਵਿੱਚ ਰਹਿ ਰਹੇ ਮਾਈਗ੍ਰੈਂਟ ਆਬਾਦੀ ਦਾ ਫੀਵਰ ਸਰਵੇ ਦੇ ਕੰਮ ਦਾ ਨਿਰੀਖਣ ਲਈ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡਾਕਟਰ ਹਰਜੋਤ ਕੌਰ ਜ਼ਿਲਾ ਐਪੀਡੀਮਾਲੋਜਿਸਟ ਵੱਲੋਂ ਸੀ ਐਚ ਸੀ ਮਾਨਾਵਾਲਾ ਦੇ ਐਚ ਐਸ ਸੀ ਗਹਿਰੀ ਮੰਡੀ / ਜੰਡਿਆਲਾ ਅਧੀਨ ਆਉਦੇ ਭੱਠਿਆਂ ਅਤੇ ਸਲੱਮ ਏਰੀਏ ਵਿੱਚ ਰਹਿ ਰਹੇ ਮਾਈਗ੍ਰੈਂਟ ਆਬਾਦੀ ਦਾ ਫੀਵਰ ਸਰਵੇ ਦਾ ਨਿਰੀਖਣ ਕੀਤਾ ਗਿਆ। ਸੀਐਚਸੀ ਮਾਨਾਵਾਲਾ ਤੋਂ ਪ੍ਰਿਤਪਾਲ ਸਿੰਘ ਅਤੇ ਹਰਜਿੰਦਰ ਪਾਲ ਸਿੰਘ ਐਸਆਈ ਅਤੇ ਗਹਿਰੀ ਮੰਡੀ ਸੈਂਟਰ ਦੇ ਸਮੂਹ ਮਲਟੀਪਰਪਜ ਵਰਕਰ ਹਾਜ਼ਰ ਸਨ । ਜਿਨਾਂ ਵੱਲੋਂ ਫੀਵਰ ਸਰਵੇ ਕੀਤਾ ਗਿਆ। ਇਸ ਤੋਂ ਇਲਾਵਾ ਦਫਤਰ ਸਿਵਲ ਸਰਜਨ ਤੋਂ ਗੁਰਦੇਵ ਸਿੰਘ ਢਿੱਲੋਂ ,ਸੁਖਦੇਵ ਸਿੰਘ ,ਹਰਵਿੰਦਰ ਸਿੰਘ ,ਹਰਕਮਲ ਸਿੰਘ , ਹਾਜ਼ਰ ਸਨ।

You May Also Like