ਸਿਹਤ ਸੇਵਾਵਾਂ ਵਿਚ ਨਿਖਾਰ ਲਿਆਓਣ ਲਈ ਆਸ਼ਾ ਅਤੇ ਆਸ਼ਾ ਫੈਸਿਲੀਟੇਟਰਾਂ ਦੀ 6 ਰੋਜਾ ਟਰੇਨਿੰਗ ਵਰਕਸ਼ਾਪ ਦਾ ਕੀਤਾ ਆਰੰਭ

ਅੰਮ੍ਰਿਤਸਰ, 12 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਵਲੋਂ ਸਿਹਤ ਸੇਵਾਵਾਂ ਵਿਚ ਨਿਖਾਰ ਲਿਆਓਣ ਲਈ ਆਸ਼ਾ ਅਤੇ ਆਸ਼ਾ ਫੈਸਿਲੀਟੇਟਰਾਂ ਦੀ 6 ਰੋਜਾ ਟਰੇਨਿੰਗ ਵਰਕਸ਼ਾਪ ਦਾ ਆਰੰਭ ਦਫਤਰ ਸਿਵਲ ਸਰਜਨ ਅਨੈਕਸੀ ਹਾਲ ਵਿਖੇ ਤੋਂ ਕੀਤਾ ਗਿਆ।

ਇਹ ਵੀ ਖਬਰ ਪੜੋ : ਵਿਜੀਲੈਂਸ ਨੇ ਖਜ਼ਾਨਾ ਦਫਤਰ ਅੰਮ੍ਰਿਤਸਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਨੂੰ 3000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਇਸ ਮੌਕੇ ਉਹਨਾਂ ਕਿਹਾ ਕਿ ਆਸ਼ਾ ਵਰਕਰਾਂ ਦੇ ਕੰਮ ਵਿਚ ਸੁਧਾਰ ਲਿਆਓਣ ਲਈ ਇਹ 6 ਰੋਜਾ ਟਰੇਨਿੰਗਾਂ ਪੂਰੇ ਜਿਲੇ੍ਹ ਭਰ ਵਿਚ ਜਿਲਾ੍ ਅਤੇ ਬਲਾਕ ਪੱਧਰ ਤੇ ਦਿਤੀਆਂ ਜਾ ਰਹੀਆਂ ਹਨ, ਇਹਨਾਂ ਵਿਚ ਮਾਹਰ ਟੀ.ਓ.ਟੀ. (ਟ੍ਰੇਨਰਾਂ) ਵਲੋਂ ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਤੇ ਸਕੀਮਾ ਸੰਬਧੀ ਬੜੇ ਵਿਸਥਾਰ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ।

ਇਹ ਵੀ ਖਬਰ ਪੜੋ : IPS ਸੁਰਿੰਦਰ ਸਿੰਘ ਯਾਦਵ ਚੰਡੀਗੜ੍ਹ ਦੇ ਨਵੇਂ DGP ਨਿਯੁਕਤ

ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਨੇ ਕਿਹਾ ਕਿ ਇਸ ਟਰੇਨਿੰਗ ਦੌਰਾਣ ਮੈਂਟਲ ਹੈਲਥ ਐਂਡ ਡਿਸਆਡਰ, ਐਲਡਰਲੀ ਕੇਅਰ, ਘਰੇਲੂ ਨਰਸਿੰਗ ਕੇਅਰ, ਐਮਰਜੈਂਸੀ ਫਸਟ ਏਡ ਅਤੇ ਸਾਰੇ ਕੌਮੀ ਸਿਹਤ ਪ੍ਰੋਗਰਾਮਾਂ ਬਾਰੇ ਬੜੇ ਹੀ ਵਿਸਥਾਰ ਨਾਲ ਸਿਖਿਆ ਦਿਤੀ ਜਾਵੇਗੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ ਮਾਸ ਮੀਡੀਆ ਅਫਸਰ ਰਾਜ ਕੌਰ, ਜਿਲਾ੍ ਐਮ.ਈ.ਆਈ.ਆਈ.ਓ. ਅਮਰਦੀਪ ਸਿੰਘ, ਅੰਨੂ ਚੌਹਾਣ, ਸੰਦੀਪ ਜਿਆਣੀ ਅਤੇ ਸਮੂਹ ਸਟਾਫ ਹਾਜਰ ਸਨ।

You May Also Like