ਅੰਮ੍ਰਿਤਸਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਸੀਆਈਏ ਸਟਾਫ਼-1 ਵੱਲੋਂ ਕੋਰੀਅਰ ਰਾਹੀਂ ਵਿਦੇਸ਼ ਨਸ਼ਾ ਭੇਜਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਫਰਜ਼ੀ ਦਸਤਾਵੇਜ਼ਾਂ ਰਾਹੀਂ ਪਾਰਸਲ ਬੁੱਕ ਕਰਵਾ ਕੇ ਉਸ ਵਿਚ ਨਸ਼ੀਲੇ ਪਦਾਰਥ ਭੇਜਦੇ ਸਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 250 ਗ੍ਰਾਮ ਅਫੀਮ, ਕਾਰ ਦਾ ਜੈੱਕ ਅਤੇ ਇਕ ਐਕਟਿਵਾ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸਿਮਰਪ੍ਰੀਤ ਸਿੰਘ ਵਾਸੀ ਮਕਾਨ ਨੰਬਰ ਬੀ-8/29/1 ਗਲੀ ਮਸਜਿਦ ਵਾਲੀ ਪੇ੍ਰਮ ਨਗਰ ਬਟਾਲਾ ਗੁਰਦਾਸਪੁਰ ਅਤੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਸਾਹਮਣੇ ਗੁਰਦੁਆਰਾ ਗੁਰੂ ਨਾਨਕ ਨਗਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਵਿਦੇਸ਼ ਬੈਠੇ ਮੁਲਜ਼ਮਾਂ ਦੇ ਸਾਥੀਆਂ ਨੇ ਪਹਿਲਾਂ ਵੀ ਅਫੀਮ ਦੇ ਦੋ ਪਾਰਸਲ ਮੰਗਵਾਏ ਸਨ, ਪਰ ਦਿੱਲੀ ਐਨਸੀਬੀ ਜ਼ੋਨਲ ਯੂਨਿਟ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਐੱਨਸੀਬੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸੀਆਈਏ ਸਟਾਫ-1 ਨੇ ਐਨਸੀਬੀ ਨਾਲ ਤਾਲਮੇਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਕੋਲੋਂ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਸੀ.ਆਈ.ਏ ਸਟਾਫ਼-1 ਵੱਲੋਂ ਕੋਰੀਅਰ ਰਾਹੀਂ ਵਿਦੇਸ਼ ਨਸ਼ਾ ਭੇਜਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
