ਸੀ.ਐਚ.ਸੀ ਤਰਸਿੱਕਾ ਹਸਪਤਾਲ ਵਿਖੇ ਲਗਾਇਆ ਗਿਆ ਦੰਦਾਂ ਦਾ ਕੈਂਪ 

7 ਮਰੀਜ਼ਾਂ ਨੂੰ ਦੰਦਾਂ ਦੇ ਮੁਫਤ ਸੈੱਟ ਵੰਡੇ

ਅੰਮ੍ਰਿਤਸਰ, 20 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਸੀ.ਐਚ.ਸੀ ਤਰਸਿੱਕਾ ਹਸਪਤਾਲ ਵਿਖੇ ਐਸ.ਐਮ.ੳ ਡਾ ਮੋਨਾ ਚਤਰਥ ਦੀ ਅਗਵਾਈ ਵਿੱਚ ਪੰਦਰਵਾੜਾ ਦੰਦਾਂ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਦੰਦਾਂ ਦੇ ਸੀਨੀਅਰ ਡਾ ਸਿਮਰਨਜੀਤ ਸਿੰਘ ਨੇ ਦੰਦਾਂ ਦੀ ਹਰ ਬਿਮਾਰੀ ਦਾ ਇਲਾਜ ਅਤੇ ਚੈੱਕਅਪ ਫ੍ਰੀ ਦਵਾਈਆਂ ਦਿੱਤੀਆਂ ਗਈਆਂ।

ਇਹ ਵੀ ਪੜੋ : ਵਿਜੀਲੈਂਸ ਵੱਲੋਂ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਿਹਤ ਕਰਮਚਾਰੀ ਗ੍ਰਿਫਤਾਰ

ਇਸ ਮੌਕੇ ਤੇ 7 ਮਰੀਜ਼ਾਂ ਨੂੰ ਦੰਦਾਂ ਦੇ ਮੁਫਤ ਸੈੱਟ ਬਣਾ ਕੇ ਦਿੱਤੇ ਗਏ,ਇਸ ਮੌਕੇ ਤੇ ਡਾ ਸਿਮਰਜੀਤ ਨੇ ਕਿਹਾ ਕਿ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ ਖਾਸ ਕਰਕੇ ਬੱਚੇ ਆਪਣੇ ਦੰਦਾਂ ਅਤੇ ਮਸ਼ੜਿਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਬਰਸ਼ ਜਰੂਰ ਕਰਨਾ ਚਾਹੀਦਾ ਹੈ ਅਤੇ ਸਮੇਂ-ਸਮੇਂ ਸਿਰ ਦੰਦਾਂ ਦਾ ਚੈੱਕ ਕਰਵਾਉਂਦੇ ਰਹਿਣ ਤਾਂ ਕਿ ਉਹ ਦੰਦਾਂ ਦੀਆਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਣ। ਇਸ ਮੌਕੇ ਤੇ ਡਾ ਕੁਲਦੀਪ ਕੌਰ,ਰੂਪਕਵਲ ਚੰਦੀ, ਅਮਨਦੀਪ ਕੌਰ,ਗੁਰਮੁਖ ਸਿੰਘ,ਸੁਰਿੰਦਰ ਮੋਹਨ ਸਿੰਘ,ਰਣਜੀਤ ਸਿੰਘ, ਸਿਮਰਜੀਤ ਕੌਰ,ਕੇਵਲ ਸਿੰਘ ਸਵਰਨ ਸਿੰਘ ਆਦਿ ਸਟਾਫ ਮੌਜੂਦ ਸੀ।

You May Also Like