ਸੁਆਮੀ ਜੀ ਨੇ ਆਪਣੇ ਕੀਮਤੀ ਬਚਣ ਸੁਣਾਂ ਕਿ ਸੰਗਤਾਂ ਨੂੰ ਕੀਤਾ ਨਿਹਾਲ

ਗੁਰੂਹਰਸਹਾਏ, ਮਮਦੋਟ 9 ਦਸੰਬਰ (ਲਛਮਣ ਸਿੰਘ ਸੰਧੂ) – ਮਮਦੋਟ ਦੇ ਨਾਰੰਗ ਮੁਹੱਲੇ ਦੇ ਸ਼ਿਵ ਮੰਦਰ ਵਿਖੇ ਅੱਜ ਸ੍ਰੀ ਮੱਧ ਭਗਵਤ ਕਥਾ ਹੋਈ। ਇਸ ਧਾਰਮਿਕ ਸੰਮੇਲਨ ਵਿੱਚ ਸੁਆਮੀ1008 ਚੈਤਨਿਆ ਪੁਰੀ ਜੀ ਮਹਾਰਾਜ ਨੇ ਬੜੀ ਦਿਲ ਨੂੰ ਛੂਹ ਲੈਣ ਵਾਲੀਆਂ ਭਗਵਾਨ ਨਾਲ ਜੁੜਨ ਦੀਆਂ ਕਥਾਵਾਂ ਸੁਣਾਈਆਂ। ਇਸ ਧਾਰਮਿਕ ਸਮਾਰੋਹ ਵਿੱਚ ਅੱਜ ਉੱਘੇ ਉਦਯੋਗਪਤੀ ਸ੍ਰੀ ਰਾਜੂ ਚਾਵਲਾ, ਸੀਨੀਅਰ ਪੱਤਰਕਾਰ ਰਕੇਸ਼ ਧਵਨ ਚੇਅਰਮੈਨ ਪ੍ਰੈਸ ਕਲੱਬ ਫਿਰੋਜ਼ਪੁਰ, ਡਾਕਟਰ ਹਰਜਿੰਦਰ ਸਿੰਧੀ ,ਸ੍ਰੀ ਵਿਜੇ ਸ਼ਰਮਾ ਅਤੇ ਬੀਕਾਨੇਰ ਮਿਠਸਾਨ ਭੰਡਾਰ ਵਾਲੇ ਪ੍ਰਮੁੱਖ ਵਿਅਕਤੀਆਂ ਨੇ ਜੋਤੀ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ।

ਇਹ ਵੀ ਖਬਰ ਪੜੋ : ਸਾਬਕਾ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ, ਜਾਣੋ ਪੂਰਾ ਮਾਮਲਾ

ਜਿਨਾਂ ਨੂੰ ਸ੍ਰੀ ਪਾਰਸ ਨਾਰੰਗ ਨੇ ਸਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਆਮੀ ਜੀ ਨੇ ਕਥਾ ਦੌਰਾਨ ਕਿਹਾ ਕਿ ਝੂਠ ਬੋਲਣਾ ਵੱਡਾ ਪਾਪ ਹੈ ਪਰ ਜਦੋਂ ਤੁਹਾਡੇ ਝੂਠ ਬੋਲਿਆ ਕਿਸੇ ਲਾਚਾਰ ਦੀ ਜਾਨ ਬਚਦੀ ਹੈ ਜਾਂ ਉਸਦੀ ਭਲਾਈ ਹੁੰਦੀ ਹੈ ਤਾਂ ਭਗਵਾਨ ਵੀ ਇਸ ਝੂਠ ਨੂੰ ਮਾਫ ਕਰ ਦਿੰਦੇ ਹਨ। ਸੁਆਮੀ ਜੀ ਨੇ ਸ੍ਰੀ ਕ੍ਰਿਸ਼ਨ ਭਗਵਾਨ ਦੀ ਜੀਵਨ ਲੀਲਾ ਬਾਰੇ ਵੀ ਕਥਾਵਾਂ ਸੁਣਾਈਆਂ। ਸੁਆਮੀ ਜੀ ਵੱਲੋਂ ਗਾਏ ਗਏ ਪ੍ਰਭੂ ਭਗਤੀ ਦੇ ਮਧੁਰ ਭਜਨਾਂ ਨੇ ਹਾਜ਼ਰ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਝੂਮਣ ਲਾ ਦਿੱਤਾ। ਸ੍ਰੀ ਪਾਰਸ ਨਾਰੰਗ ਅਤੇ ਕਮੇਟੀ ਦੀ ਦੇਖ ਰੇਖ ਵਿੱਚ ਮੰਦਰ ਵਿੱਚ ਅਤੁੱਟ ਲੰਗਰ ਵੀ ਚੱਲਦਾ ਰਿਹਾ।

You May Also Like