ਫਿਰੋਜ਼ਪੁਰ, 7 ਜੂਨ (ਐੱਸ.ਪੀ.ਐਨ ਬਿਊਰੋ) – ਸਵੇ ਰੋਜਗਾਰ ਮਹਿਲਾਵਾਂ ਦਾ ਸੰਗਠਨ ਪਿਛਲੇ 6 ਸਾਲਾਂ ਤੋਂ ਫਿਰੋਜ਼ਪੁਰ ਵਿਚ ਅਸੰਗ਼ਠਤ ਖੇਤਰ ਦੀਆ ਭੈਣਾਂ ਨਾਲ਼ 6 ਮੁਹੱਲਿਆਂ ਵਿੱਚ ਕੰਮ ਕਰ ਰਹੀ ਹੈ ਜਿਵੇਂ ਸੁਨਵਾ ਬਸਤੀ , ਟੈਂਕਾ ਵਾਲੀ ਬਸਤੀ, ਜਨਤਾ ਪ੍ਰੀਤ ਨਗਰ, ਸੂਰਜ ਨਗਰ ਬਲਾਕੀ ਵਾਲਾ ਖੂਹ ਅਤੇ ਲਾਲ ਕੁੜਤੀ ਆਦਿ। 3 ਜੂਨ ਤੋਂ 16 ਜੂਨ ਤੱਕ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਦੌਰਾਨ ਭੈਣਾਂ ਲਈ ਇਕ ਵਿਸ਼ੇਸ਼ ਦਸਤਖ਼ਤੀ ਮੁਹਿੰਮ 3 ਜੂਨ ਤੋਂ 5 ਜੂਨ ਤੱਕ ਚਲਾਈ ਗਈ । ਜਿਸ ਵਿੱਚ ਹਰ ਕਾਮਗਾਰ ਭੈਣ ਦੇ ਦਸਤਖ਼ਤ ਲਏ ਗਏ ਹਨ ਅਤੇ ਇਸੇ ਤਰ੍ਹਾਂ ਅਲੱਗ ਅਲੱਗ ਗਤੀਵਿਧੀਆਂ ਕਰਵਾਇਆ ਜਾ ਰਹੀਆਂ ਹਨ ।ਜਿਨ੍ਹਾਂ ਨਾਲ਼ ਘਰੇਲੂ ਕਾਮਗਾਰ ਔਰਤਾਂ ਅਤੇ ਉਨ੍ਹਾਂ ਦੇ ਜੀਵਨ ਤੇ ਕਾਫ਼ੀ ਚਗਾ ਅਸਰ ਹੋਵੇਗਾ। ਇਹ ਗਤੀ ਵਿਧੀਆਂ ਜਨਤਾ ਪ੍ਰੀਤ ਨਗਰ ਦੀਆ 2 ਅਗੇਵਾਨ ਭੈਣਾਂ ਸਲਮਾ ਅਤੇ ਸੋਮਾ ਸੇਵਾ ਟੀਮ ਨਾਲ਼ ਮਿਲ ਕੇ ਸਾਥ ਨਿਭਾ ਰਹੀਆ ਹਨ।