ਅੰਮ੍ਰਿਤਸਰ 29 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਹਲਕਾ ਪੂਰਬੀ ਦੇ ਇਲਾਕਾ ਪ੍ਰਤਾਪ ਨਗਰ ਵਿਖੇ ਇਲਾਕੇ ਦੇ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਜਾਇਜ ਦੁਕਾਨਾਂ ਦੀ ਮਾਰਕੀਟ ਬਿਨਾਂ ਨਕਸ਼ਾ ਪਾਸ ਬਣ ਰਹੀਆ ਹਨ ਇਸ ਨੂੰ ਬੰਦ ਕਰਵਾਇਆ ਜਾਵੇ ਅਤੇ ਇਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸਮਾਜ ਸੇਵਕ ਪ੍ਰਦੀਪ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਹਨਾਂ ਕਿਹਾ ਕਿ ਇਹ ਨਜਾਇਜ ਮਾਰਕੀਟ ਜੌ ਬਣ ਰਹੀ ਹੈ ਇਸ ਮਾਰਕੀਟ ਦੇ ਖਿਲਾਫ ਬਣਦੀ ਕਾਰਵਾਈ ਲਈ ਇੱਕ ਲਿਖਤੀ ਸ਼ਿਕਾਇਤ ਐਮ ਟੀ ਪੀ ਨਰਿੰਦਰ ਸ਼ਰਮਾ ਅਤੇ ਇਲਾਕੇ ਦੇ ਸਬੰਧਤ ਬਿਲਡਿੰਗ ਇੰਸਪੈਕਟਰ ਮਨੀਸ਼ ਅਰੋੜਾ ਨੂੰ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਇਸ ਮਾਰਕੀਟ ਦੀਆਂ ਦੁਕਾਨਾਂ ਦੀ ਨਜਾਇਜ ਉਸਾਰੀ ਦਾ ਕੰਮ ਧੜੱਲੇ ਨਾਲ ਮਹਿਕਮੇ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ ।
ਇਸ ਨਜਾਇਜ ਉਸਾਰੀ ਦਾ ਕੰਮ ਬੰਦ ਕਰਵਾਇਆ ਜਾਵੇ ਅਤੇ ਇਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਸ ਨਜਾਇਜ ਉਸਾਰੀ ਦਾ ਕੰਮ ਬਿਨਾਂ ਨਕਸ਼ਾ ਪਾਸ ਕਰਵਾਏ ਕੀਤਾ ਜਾ ਰਿਹਾ ਹੈ ਇਸ ਦੀ ਜਾਂਚ ਕੀਤੀ ਜਾਵੇ ਕੇ ਸਮਾ ਰਹਿੰਦੀਆਂ ਇਸ ਨਜਾਇਜ ਉਸਾਰੀ ਦੇ ਖਿਲਾਫ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਬਿਲਡਿੰਗ ਇੰਸਪੈਕਟਰ ਕੋਲ ਹਲਕਾ ਦੱਖਣੀ ਅਤੇ ਹਲਕਾ ਪੂਰਬੀ ਦਾ ਚਾਰਜ ਹੈ ਅਤੇ ਇਹਨਾ ਦੋਵਾਂ ਹਲਕਿਆ ਵਿੱਚ ਨਜਾਇਜ਼ ਉਸਾਰੀਆਂ ਧੜਾ ਧੜ ਹੋ ਰਹੀਆਂ ਹਨ ਇਸ ਬਾਰੇ ਜਦੋਂ ਬਿਲਡਿੰਗ ਇੰਸਪੈਕਟਰ ਮਨੀਸ਼ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਓਹਨਾ ਦੇ ਧਿਆਨ ਵਿੱਚ ਆਇਆ ਹੈ ਮੌਕਾ ਵੇਖ ਕੇ ਜੌ ਵੀ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ।