ਅੰਮ੍ਰਿਤਸਰ, 30 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਿੰਡ ਚੰਨਣਕੇ ਦੇ ਸ੍ਰੀ ਨਰਿੰਦਰ ਨਾਥ ਅਤੇ ਪਿੰਡ ਦੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗਨੇਸ਼ ਮਹਾਉਤਸਵ ਮਨਾਇਆ ਗਿਆ।ਸ੍ਰੀ ਗਨੇਸ਼ ਮਹਾਉਤਸਵ ਦੀ ਦਸ ਦਿਨ ਬੜੇ ਸਰਧਾ ਭਾਵਨਾ ਨਾਲ ਪੂਜਾ ਕੀਤੀ ਗਈ ਅਤੇ ਹਰ ਰੋਜ਼ ਭਜਨ ਮੰਡਲੀਆਂ ਵੱਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਸ੍ਰੀ ਗਨੇਸ਼ ਜੀ ਦੀ ਜੀਵਨੀ ਬਾਰੇ ਜਾਨਣਾ ਪਾਇਆ ਗਿਆ ਅਤੇ ਅਖੀਰਲੇ ਦਸਵੇਂ ਦਿਨ ਭੋਏਵਾਲ ਦੀ ਨਹਿਰ ਵਿੱਚ ਮੂਰਤੀ ਨੂੰ ਵਿਸਰਜਨ ਕੀਤਾ ਗਿਆ।ਇਸ ਦੌਰਾਨ ਬਾਉ ਨਰਿੰਦਰ ਨਾਥ ਜੀ ਮਹਿਤਾ,ਪਰਵੇਸ਼ ਰਾਣੀ,ਰਮੇਸ਼ ਕੁਮਾਰ ਮਹਿਤਾ, ਸੁਨੀਲ ਕੁਮਾਰ ਮਹਿਤਾ,ਅਮਿਤ ਕੁਮਾਰ ਮਹਿਤਾ, ਕ੍ਰਿਸ਼ਨਾ ਮਹਿਤਾ,ਕਾਰਤ ਮਹਿਤਾ ਸਮੇਤ ਸੰਗਤਾਂ ਮੌਜੂਦ ਸਨ।
ਸ੍ਰੀ ਗਨੇਸ਼ ਮਹਾਉਤਸਵ ਮਨਾਇਆ
