ਅੰਮ੍ਰਿਤਸਰ, 16 ਨਵੰਬਰ (ਐੱਸ.ਪੀ.ਐਨ ਬਿਊਰੋ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਪਿੰਡ ਭੀਲੋਵਾਲ ਦੇ ਗੁਰਦੁਆਰਾ ਮਿੱਤੇਵਾਲੀ ਪਤੀ , ਸੇਵਾ ਸੁਸਾਇਟੀ, ਅਤੇ ਸਿੱਖ ਸੇਵਕ ਜਥੇ ਦੇ ਮੈਂਬਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਸ ਦੇ ਨਾਲ ਹੀ ਗਤਕਾ ਪਾਰਟੀਆਂ ਦੇ ਨੌਜਵਾਨਾਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਆਚੰਭਿਤ ਕੀਤਾ। ਨਗਰ ਕੀਰਤਨ ਦੇ ਸਵਾਗਤ ਲਈ ਪਿੰਡ ਦੇ ਸਾਰੇ ਰਸਤਿਆਂ ਨੂੰ ਸਿੱਖ ਸੇਵਕ ਜਥੇ ਦੇ ਮੈਂਬਰਾਂ ਵਲੋਂ ਸਾਫ ਕਰਕੇ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ । ਇਸ ਨਗਰ ਕੀਰਤਨ ਪਿੰਡ ਦੇ ਵੱਖ- ਵੱਖ ਇਲਾਕਿਆਂ ਚੋ ਹੁੰਦਾ ਹੋਇਆ ਗੁਰਦੁਆਰਾ ਕਲਿਆਣਸਰ ਸਾਹਿਬ ਵਿਖੇ ਪਹੁੰਚਣ ਤੇ ਗੁਰਦੁਆਰਾ ਕਮੇਟੀ ਮੈਂਬਰਾਂ ਵਲੋਂ ਸਿਰਪਾਉ ਭੇਟ ਕਰਕੇ ਸਵਾਗਤ ਕੀਤਾ ਗਿਆ।
ਇਹ ਵੀ ਖਬਰ ਪੜੋ : — ਸੁਖਬੀਰ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ
ਇਸ ਮੌਕੇ ਨਗਰ ਕੀਰਤਨ ਦਾ ਗਰਮ ਜੋਸ਼ੀ ਨਾਲ ਸਵਾਗਤ ਕਰਨ ਵਾਲਿਆਂ ਵਿਚ ਬਾਬਾ ਹਰਦੀਪ ਸਿੰਘ, ਸਿਵਰਾਜ ਸਿੰਘ ਬਾਠ, ਜਸਪਾਲ ਸਿੰਘ ਨੰਬਰਦਾਰ, ਰੇਸ਼ਮ ਸਿੰਘ, ਸਤਨਾਮ ਸਿੰਘ ਮੈਂਬਰ, ਧਰਮਪਾਲ , ਕੁਲਜੀਤ ਸਿੰਘ ਕਾਬਲ, ਸੁਰਜੀਤ ਸਿੰਘ, ਮੰਗਲਜੀਤ ਸਿੰਘ, ਕਾਬਲ ਸਿੰਘ, ਮੰਗਲਜੀਤ ਸਿੰਘ,ਦਿਲਬਾਗ ਸਿੰਘ ਪ੍ਰਧਾਨ, ਬਿਕਰਮਜੀਤ ਸਿੰਘ, ਬਲਬੀਰ ਸਿੰਘ ਕਾਕਾ, ਜੀਤ ਬਾਠ, ਦਲਜੀਤ ਸਿੰਘ , ਬਲਵਿੰਦਰ ਸਿੰਘ,ਮਲਕੀਅਤ ਸਿੰਘ ਮੈਂਬਰ, ਜਸਪਾਲ ਮੁਨਸ਼ੀ , ਡਾ. ਬਲਕਾਰ ਸਿੰਘ, ਕਵਲਬੀਰ ਸਿੰਘ ਜੈਮਲ , ਗੁਰਤੇਜ ਸਿੰਘ ਬੋਪਾਰਾਏ, ਰਵਿੰਦਰ ਸਿੰਘ ਬਾਠ ਮੈਂਬਰ, ਆਤਮਾ ਸਿੰਘ , ਸਤਨਾਮ ਸਿੰਘ ਬਾਊ, ਪ੍ਰੇਮ ਸਿੰਘ, ਨਰਿੰਦਰ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।