ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਸਾਲਾਨਾ ਜੋੜ ਮੇਲਾ 1 ਦਸੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਹਰਪਾਲ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਸਾਲਾਨਾ ਜੋੜ ਮੇਲਾ 1 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਖਿਆਲਾ ਚੌਂਕ ਛਾਉਣੀ, ਮਿਸਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਰਨਾ ਦਲ, ਨਿਹੰਗ ਸਿੰਘਾਂ ਦੇ ਮੁਖੀ ਜਥੇਦਾਰ ਬਾਬਾ ਰਘਬੀਰ ਸਿੰਘ ਖਿਆਲੇ ਵਾਲਿਆਂ ਦੀ ਅਗਵਾਈ ਹੇਠ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਜਾਣ ਵਾਲੇ ਧਾਰਮਿਕ ਦੀਵਾਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਜਥੇਦਾਰ ਬਾਬਾ ਮਹਿਤਾਬ ਸਿੰਘ, ਭਾਈ ਗੁਰਭੇਜ ਸਿੰਘ ਚਵਿੰਡਾ ਢਾਡੀ ਜੱਥਾ, ਆਜ਼ਾਦ ਕਵੀਸ਼ਰ ਜਥਾ ਭਾਈ ਸੁਖਰਾਜ ਸਿੰਘ ਚੋਗਾਵਾਂ, ਕਵੀਸ਼ਰ ਜਥਾ ਭਾਈ ਸੁਖਬੀਰ ਸਿੰਘ, ਬਾਬਾ ਹਰਕੀਰਤ ਸਿੰਘ ਜੀ ਲੂਣ ਮੰਡੀ ਵਾਲੇ, ਭਾਈ ਪਰਮਪਾਲ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਕਵੀਸ਼ਰੀ ਜਥਾ ਭਾਈ ਕਿਰਪਾਲ ਸਿੰਘ ਗਗੜੇਵਾਲ, ਕਵੀਸ਼ਰੀ ਜਥਾ ਭਾਈ ਪਲਵਿੰਦਰ ਸਿੰਘ ਖਾਸਾ ਸੰਗਤਾਂ ਦੇ ਸਨਮੁੱਖ ਹਾਜ਼ਰੀਆਂ ਭਰਨਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਧੰਨਾ ਸਿੰਘ ਖਿਆਲੇ ਵਾਲਿਆਂ ਨੇ ਦੱਸਿਆ ਕਿ ਸ਼ਾਮ ਨੂੰ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਘੋੜ ਸਵਾਰੀ, ਨੇਜਾ ਬਾਜੀ, ਸ਼ਸਤਰ ਵਿਦਿਆ ਦੇ ਜੌਹਰ ਵਿਖਾਏ ਜਾਣਗੇ ਅਤੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਹਾਜ਼ਰੀਆਂ ਭਰਨਗੇ।

You May Also Like