ਸ੍ਰੀ ਗੋਇੰਦਵਾਲ ਸਾਹਿਬ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜ਼ਿਲ੍ਹਾ ਤਰਨ ਤਾਰਨ ਦੇ ਮੁੰਡਾ ਪਿੰਡ ਵਿਖੇ ਜਹਿਰੀਲਾ ਸੱਪ ਲੜਨ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੱਚਿਆਂ ਦੇ ਪਿਤਾ ਬਿਕਰ ਨਿਵਾਸੀ ਮੁੰਡਾ ਪਿੰਡ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਪ੍ਰਿੰਸਪਾਲ ਉਮਰ 9 ਸਾਲ ਤੇ ਛੋਟੇ ਗੁਰਦਿੱਤਾ 7 ਸਾਲ ਦੀ ਸੱਪ ਲੜਨ ਨਾਲ ਮੌਤ ਹੋ ਗਈ। ਉਸ ਨੇ ਦੱਸਿਆ ਕਿ ਬੀਤੀ ਰਾਤ ਵੱਡੇ ਪ੍ਰਿੰਸਪਾਲ ਨੇ ਕੰਨ ਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ ਜਦਕਿ ਛੋਟੇ ਗੁਰਦਿੱਤ ਵੱਲੋਂ ਵੀ ਹੱਥ ਦੇ ਗੁੱਟ ਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ। ਬੱਚਿਆਂ ਦੀ ਹਾਲਾਤ ਵਿਗੜਦੀ ਵੇਖ ਪਰਿਵਾਰ ਵੱਲੋਂ ਪਿੰਡ ਤੋਂ ਮੁੱਢਲੀ ਡਾਕਟਰੀ ਸਹਾਇਤਾ ਲਈ ਗਈ। ਇਸ ਦੌਰਾਨ ਵੱਡੇ ਲੜਕੇ ਪ੍ਰਿੰਸ ਦੀ ਘਰ ਵਿੱਚ ਹੀ ਮੌਤ ਹੋ ਗਈ ਜਦਕਿ ਛੋਟੇ ਲੜਕੇ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਸ੍ਰੀ ਗੋਇੰਦਵਾਲ ਸਾਹਿਬ: ਦੋ ਸਕੇ ਭਰਾਵਾਂ ਦੀ ਸੱਪ ਲੜਨ ਨਾਲ ਕਾਰਨ ਮੌਤ
