ਸ੍ਰੀ ਹਜ਼ੂਰ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰ ਪੋਰਟ ਤੇ 31 ਮਾਰਚ ਨੂੰ ਸਟਾਰ ਏਅਰ ਲਾਈਨਸ ਦੀ ਪਹਿਲੀ ਫਲਾਈਟ

ਸੰਗਤਾਂ ਦਾ ਵੱਡੇ ਪੱਧਰ ਤੇ ਸੁਵਾਗਤ ਹੋਵੇਗਾ : ਡਾ ਵਿਜੇ ਸਤਬੀਰ ਸਿੰਘ

ਅੰਮ੍ਰਿਤਸਰ, 27 ਮਾਰਚ (ਐੱਸ.ਪੀ.ਐਨ ਬਿਊਰੋ) – ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਲਈ ਪਿਛਲੇ ਚਾਰ ਸਾਲਾਂ ਤੋਂ ਹਵਾਈ ਸੇਵਾਵਾ ਬੰਦ ਸੀ ਜਿਸ ਕਰਕੇ ਸੰਗਤਾ ਨੂੰ ਕਾਫੀ ਔਕੜ ਪੇਸ਼ ਆ ਰਹੀ ਸੀ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਸਾਸਕ – ਡਾ. ਵਿਜੇ ਸਤਬੀਰ ਸਿੰਘ ਜੀ ਦੇ ਯਤਨਾਂ ਸਦਕਾ ਭਾਰਤ ਸਰਕਾਰ ਅਤੇ ਏਅਰ ਲਾਈਨ ਕੰਪਨੀਆਂ ਨਾਲ ਸੰਪਰਕ ਕਰਕੇ ਫਲਾਈਟ ਸ਼ੁਰੂ ਕਰਨ ਬਾਰੇ ਬੇਨਤੀ ਕੀਤੀ ਇਨਾ ਦੇ ਇਸ ਯਤਨ ਨੂੰ ਸਫਲਤਾ ਪ੍ਰਾਪਤ ਹੋਈ ਅਤੇ ਸ੍ਰੀ ਹਜੂਰ ਸਾਹਿਬ ਨਾਦੇੜ ਵਾਸਤੇ “ਸਟਾਰ ਏਅਰ ਲਾਈਨ ਕੰਪਨੀ’ ਵੱਲੋਂ 31 ਮਾਰਚ 2024 ਤੋਂ ਆਦਮਪੁਰ- ਗਾਜਿਆਬਾਦ-ਹਜ਼ੂਰ ਸਾਹਿਬ ਤਕ ਪਹਿਲੀ ਫਲਾਈਟ ਸ਼ੁਰੂ ਹੋ ਰਹੀ ਹੈ।

ਇਹ ਵੀ ਖਬਰ ਪੜੋ : — 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖਰੀਦ – ਡਿਪਟੀ ਕਮਿਸ਼ਨਰ

ਇਹ ਫਲਾਈਟ ਦੁਪਹਿਰ 2 ਵਜੇ ਚਲ ਕੇ ਸ਼ਾਮ 04.15 ਵਜੇ ਸ੍ਰੀ ਹਜ਼ੂਰ ਸਾਹਿਬ ਨਾਦੇੜ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਪੁੱਜੇਗੀ। ਇਸ ਫਲਾਈਟ ਦਾ ਅਤੇ ਪੁੱਜ ਰਹੀ ਸਮੂਚੀ ਸੰਗਤ ਦਾ ਗੁਰਦੁਆਰਾ ਬੋਰਡ ਦੇ ਮਾਨਯੋਗ ਪ੍ਰਸ਼ਾਸਕ ਡਾ:ਸ੍ਰ.ਵਿਜੇ ਸਤਬੀਰ ਸਿੰਘ ਜੀ ਇਨਾ ਦੇ ਮੁੱਖ ਹਾਜਰੀ ਵਿੱਚ ਵੱਡੇ ਪੱਧਰ ਤੇ ਸੁਵਾਗਤ ਕੀਤਾ ਜਾਵੇਗਾ ਤੇ ਸੰਗਤਾਂ ਨੂੰ ਏ/ਸੀ. ਬਸਾਂ ਰਾਹੀਂ ਤਖਤ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਉਨਾਂ ਦੇ ਰਿਹਾਇਸ਼, ਲੰਗਰ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਸਮੂੰਹ ਸਾਧ-ਸੰਗਤ ਨੂੰ ਬੇਨਤੀ ਕੀਤੀ ਕਿ, ਇਸ ਸਮੇਂ ਸੰਗਤਾਂ ਹੋ ਕੇ ਸੁਆਗਤ ਲਈ ਏਅਰ ਪੋਰਟ ਅਤੇ ਗੁਰਦੁਆਰਾ ਗੇਟ ਨੰ 2 ਤੇ ਹਾਜ਼ਰ ਰਹਿ ਸਹਿਯੋਗ ਦਿਓ ਜੀ ਇਸ ਮੌਕੇ ਡਾ ਵਿਜੇ ਸਤਬੀਰ ਸਿੰਘ ਜੀ ਨੇ ਸਮੂਹ ਦੇਸ਼-ਵਿਦੇਸ਼ ਦੀ ਸੰਗਤ ਨੂੰ ਵੀ ਅਪੀਲ ਕੀਤੀ ਕਿ, ਸਟਾਰ ਕੰਪਨੀ ਦੇ ਹਵਾਈ ਸੇਵਾਵਾ ਦਾ ਲਾਭ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਆਸੀਸਾ ਪ੍ਰਾਪਤ ਕਰੋ ਜੀ

You May Also Like