ਸ੍ਰੀ ਹਜੂਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ 450ਵਾਂ ਗੁਰਿਆਈ ਗੁਰਪੁਰਬ ਅਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋਤੀ-ਜੋਤ ਪੁਰਬ ਦੇ ਸੰਬਧ ਚ ਕਰਵਾਇਆ ਜਾਵੇਗਾ ਗੁਰਮਤਿ ਸਮਾਗਮ

ਅੰਮ੍ਰਿਤਸਰ, 13 ਸਤੰਬਰ (ਐੱਸ.ਪੀ.ਐਨ ਬਿਊਰੋ) – ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਦੇੜ ਵਿਖੇ ਇਸ ਸਾਲ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ 450 ਵਾਂ ਗੁਰਿਆਈ ਗੁਰਪੁਰਬ ਅਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ-ਜੋਤ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਮਿਤੀ 16 ਸਤੰਬਰ ਤੋਂ 18 ਸਤੰਬਰ ਤੱਕ ਰੋਜ ਰਾਤੀ 8 ਵਜੇ ਤੋਂ 11 ਵਜੇ ਤੱਕ ਮਾਨਯੋਗ ਪੰਜਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ ਹੈ। ਇਨਾਂ ਸਮਾਗਮਾਂ ਦੀ ਸਫਲਤਾ ਲਈ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ (ਪ੍ਰਸ਼ਾਸਕ) ਡਾ.ਸ. ਵਿਜੇ ਸਤਬੀਰ ਸਿੰਘ ਸਾਬਕਾ ਆਈ ਏ ਐਸ ਜੀ ਦੇ ਦਿਸ਼ਾ ਨਿਰਦੇਸ਼ ਦੁਆਰਾ ਇਨਾਂ ਸਮਾਗਮਾਂ ਦੀ ਤਿਆਰੀਆਂ ਹੋ ਰਹੀਆਂ ਹਨ। 

ਇਹ ‘ਵਿਸ਼ੇਸ਼ ਗੁਰਮਤਿ ਸਮਾਗਮ’ ਇਸ ਸਾਲ ਤਖਤ ਸੱਚਖੰਡ ਸਾਹਿਬ ਜੀ ਦੀ ਬਾਹਰਲੀ ਪਰਿਕ੍ਰਮਾ ਵਿੱਚ ਬਣੇ ਅਖੰਡਪਾਠ ਸਾਹਿਬ ਜੀ ਦੇ ਕੈਬੀਨ ਦੇ ਪਾਸ ਸੰਪਨ ਹੋਵੇਗਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਗੁਰਦੁਆਰਾ ਸੱਚਖੰਡ ਬੋਰਡ ਦੇ ਅਧਿਕਾਰੀ ਗਨ, ਸਾਰੇ ਹੀ ਵਿਭਾਗਾਂ ਦੇ ਪ੍ਰਮੁੱਖ ਅਤੇ ਹੋਰ ਕਰਮਚਾਰੀਆਂ ਦੀ ਡਿਊਟੀਆਂ ਲਗਾਈ ਗਈ ਹੈ ਨਾਲ ਹੀ ਜਿਲਾ ਪ੍ਰਸ਼ਾਸਨ ਨੂੰ ਵੀ ਪੱਤਰ ਰਾਹੀਂ ਇਸ ਸਮਾਗਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ ਰਾਗੀ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਭਾਈ ਸੁਖਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, (ਅੰਮ੍ਰਿਤਸਰ), ਭਾਈ ਮੰਗਤ ਸਿੰਘ ਜੀ (ਅੰਮ੍ਰਿਤਸਰ), ਭਾਈ ਜਸਕਰਨ ਸਿੰਘ ਜੀ ਪਟਿਆਲੇ ਵਾਲੇ, ਭਾਈ ਤਰਨਵੀਰ ਸਿੰਘ ਜੀ ਲੁਧਿਆਣੇ ਵਾਲੇ ਪੁੱਜਣਗੇ ਸੰਗਤਾਂ ਪ੍ਰਤਿ ਬੇਨਤੀ ਹੈ ਕਿ, ਇਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰੋ ਜੀ।

You May Also Like