ਸੜਕ ਵਾਲੇ ਗੋਮਾਤਾ ਜੀ ਨੰਦੀ ਮਹਾਰਾਜ ਜੀ ਨੂੰ ਗੋਸ਼ਾਲਾ ਭੇਜਣ ਅਤੇ ਗਊਸ਼ਾਲਾਵਾਂ ਨੂੰ ਕਾਉ ਸੈਸ ਦਿਲਵਾਉਣ ਦੇ ਲਈ ਜੀ ਜਾਨ ਨਾਲ ਕਾਨੂੰਨੀ ਲੜਾਈ ਲੜਾਂਗੇ : ਐਡਵੋਕੇਟ ਸ਼ਿਖਾ ਖਰਬੰਦਾ

ਅੰਮ੍ਰਿਤਸਰ 16 ਨਵੰਬਰ (ਹਰਪਾਲ ਸਿੰਘ) – ਸਨਾਤਨ ਧਰਮ ਸੁਰੱਖਿਆ ਪਰਿਸ਼ਦ ਵੱਲੋਂ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਲੀਗਲ ਸੈਲ ਦੀ ਜਿਲਾ ਪ੍ਰਧਾਨ ਐਡਵੋਕੇਟ ਸ਼ਿਖਾ ਖਰਬੰਦਾ ਜੀ ਦੀ ਪ੍ਰਧਾਨਗੀ ਵਿੱਚ ਹੋਇਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੋਮੀ ਪ੍ਰਧਾਨ ਗਊ ਸੇਵਕ ਪੰਡਿਤ ਅਵਨ ਕੁਮਾਰ ਪਰਾਸ਼ਰ ਉਪਸਥਿਤ ਹੋਏ। ਇਸ ਮੌਕੇ ਤੇ “ਜੈ ਗਊ ਮਾਤਾ ਜੈ ਗੋਪਾਲ ਕੇਸ਼ਵ ਮਾਧਵ ਦੀਨ ਦਿਆਲ” ਦੇ ਬੁਲੰਦ ਨਾਰਿਆਂ ਦੇ ਵਿੱਚ ਸਾਰੇ ਐਡਵੋਕੇਟ ਸਾਥੀਆਂ ਨੇ ਸੜਕ ਵਾਲੇ ਗਊ ਮਾਤਾ ਜੀ ਨੰਦੀ ਮਹਾਰਾਜ ਜੀ ਨੂੰ ਗਊਸ਼ਾਲਾ ਭੇਜਣ ਅਤੇ ਗਊਸ਼ਾਲਾਵਾਂ ਨੂੰ ਕਾਉ ਸੈਸ ਦਿਲਵਾਉਣ ਦੇ ਕਾਨੂੰਨੀ ਪਹਿਲੂਆਂ ਤੇ ਗੰਭੀਰਤਾ ਨਾਲ ਵਿਚਾਰ ਮੰਥਨ ਕੀਤਾ। ਕੌਮੀ ਪ੍ਰਧਾਨ ਗਊ ਸੇਵਕ ਪੰਡਿਤ ਅਵਨ ਕੁਮਾਰ ਪਰਾਸ਼ਰ ਜੀ ਨੇ ਕਿਹਾ ਇਹ ਬੇਹਦ ਮੰਦਭਾਗਾ ਹੇ ਕਿ 33 ਕੋਟੀ ਅਰਥਾਤ 33 ਪ੍ਰਕਾਰ ਦੇ ਦੇਵੀ ਦੇਵਤਾ ( 8 ਵਸੂ , 12 ਅਦਿਤੈਅ , 11 ਰੁਦਰ , 2 ਅਸ਼ਵਨੀ ) ਧਾਰਨ ਕਰਨ ਵਾਲੀ ਸਾਡੀ ਪੂਜਨ ਯੋਗ ਅਤੇ ਭਗਵਾਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪਿਆਰੀ ਜਿਸ ਦੇ ਲਈ ਸਾਲਾਂ ਸਾਲ ਨੰਗੇ ਪੈਰ ਉਹਨਾਂ ਨੇ ਗਊ ਸੇਵਾ ਕੀਤੀ ਸਾਡੀ ਗਊ ਮਾਤਾ ਜੀ , ਭੋਲੇ ਨਾਥ ਜੀ ਦੀ ਸਵਾਰੀ ਨੰਦੀ ਮਹਾਰਾਜ ਜੀ ਲਈ ਸਮਾਜ ਦੁਆਰਾ ਵੱਲੋਂ 2016 ਤੋਂ ਅਜੇ ਤੱਕ ਅਰਬਾਂ ਖਰਬਾਂ ਰੁਪਏ ਅਤੇ ਹਰ ਰੋਜ਼ ਕਰੋੜਾਂ ਰੁਪਏ ਦਾ ਟੈਕਸ ਕਾਉ ਸੈੱਸ ਦੇਣ ਤੇ ਵੀ ਸੜਕ ਸੜਕ ਤੇ ਬਹੁਤ ਭਿਆਨਕ ਔਖੇ ਹਾਲਾਤਾਂ ਵਿੱਚ ਜੀਵਨ ਜੀਣ ਨੂੰ ਮਜਬੂਰ ਹਨ।

ਸਾਰਾ ਸਾਰਾ ਦਿਨ ਸੜਕ ਤੇ ਭੁੱਖੇ , ਪਿਆਸੇ , ਬੀਮਾਰ ਅਤੇ ਦੁਰਘਟਨਾ ਅਤੇ ਕਸਾਈਆਂ ਦੇ ਮਿਲੇ ਜਖਮਾਂ ਦੀ ਦਰਦ ਨੂੰ ਸਹਿਣ ਤੇ ਮਜਬੂਰ ਹਨ ਉਹਨਾਂ ਲਈ ਨਾ ਹਰੇ ਚਾਰੇ ਦਾ , ਨਾ ਸਾਫ ਪਾਣੀ ਦਾ ਕੋਈ ਪ੍ਰਬੰਧ ਹੇ ਨਾ ਹੀ ਇਲਾਜ ਦੇ ਲਈ ਕਿਸੇ ਪ੍ਰਕਾਰ ਦਾ ਕੋਈ ਹਸਰਤਾਲ ਹੈ ਤੇ ਨਾ ਹੀ ਉਹਨਾਂ ਦੀ ਦੇਖਰੇਖ ਦੀ ਦਾ ਕੋਈ ਪ੍ਰਬੰਧ ਹੈ। ਪਿਛਲੀ ਵਾਰ ਵੀ ਬਹੁਤ ਤੇਜ਼ ਠੰਡ ਵਿੱਚ ਸਾਡੇ ਸੜਕ ਵਾਲੇ ਗੋਮਾਤਾ ਜੀ ਨੰਦੀ ਮਹਾਰਾਜ ਜੀ ਸੜਕ ਉੱਤੇ ਆਪਣਾ ਸਮਾਂ ਬਿਤਾਊਨ ਨੂੰ ਮਜਬੂਰ ਸੀ ਅਤੇ ਇਸ ਵਾਰ ਵੀ ਸਰਦੀ ਬਹੁਤ ਤੇਜ਼ ਆ ਰਹੀ ਹੈ। ਅਸੀਂ ਆਪਣੇ ਗੋਮਾਤਾ ਜੀ ਨੰਦੀ ਮਹਾਰਾਜ ਜੀ ਦੇ ਲਈ ਕੋਈ ਭੀਖ ਨਹੀਂ ਮੰਗ ਰਹੇ ਸਿਰਫ ਇਹੋ ਹੀ ਚਾਹੁੰਦੇ ਹਾਂ ਕਿ ਸਮਾਜ ਦੁਆਰਾ ਦਿੱਤਾ ਜਾ ਰਿਹਾ ਟੈਕਸ ( ਕਾਓ ਸੈਸ ) ਉਹਨਾਂ ਉੱਪਰ ਖਰਚ ਹੋਵੇ ਉਹਨਾਂ ਨੂੰ ਹਰਾ ਚਾਰਾ , ਸਵੱਛ ਪਾਣੀ ਮਿਲੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੋਵੇ , ਬਿਮਾਰ ਜਾਂ ਐਕਸੀਡੈਂਟ ਹੋਣ ਤੇ ਉਹਨਾਂ ਦੇ ਇਲਾਜ ਦਾ ਪ੍ਰਬੰਧ ਹੋਵੇ। ਗੋਚਰ ਭੂਮੀ ਨੂੰ ਕਬਜ਼ੇ ਤੋਂ ਮੁਕਤੀ ਮਿਲੇ। ਲੀਗਲ ਸੈਲ ਦੇ ਜਿਲਾ ਸੰਗਠਨ ਮੰਤਰੀ ਐਡਵੋਕੇਟ ਸੰਜੇ ਭਾਰਗਵ ਜੀ ਨੇ ਉਪਸਥਿਤ ਸਾਰੇ ਐਡਵੋਕੇਟ ਸਾਥੀਆਂ ਨੂੰ ਸੰਬੋਧਿਤ ਕਰਦੇ ਹੋਏ ਲੀਗਲ ਸੈਲ ਦੀ ਜ਼ਿਲਾ ਪ੍ਰਧਾਨ ਐਡਵੋਕੇਟ ਸ਼ਿਖਾ ਖਰਬੰਦਾ ਜੀ ਦਾ ਨਾਮ ਆਰਟੀਆਈ ਸੈਲ ਦੇ ਪ੍ਰਧਾਨ ਦੇ ਰੂਪ ਚ ਪ੍ਰਸਤਾਵਿਤ ਕੀਤਾ ਤਾਂ ਜੋ ਸੜਕ ਵਾਲੇ ਗੋਮਾਤਾ ਜੀ ਨੰਦੀ ਮਹਾਰਾਜ ਜੀ ਨੂੰ ਗੋਸ਼ਾਲਾ ਭੇਜਣ ਅਤੇ ਗਊਸ਼ਾਲਾ ਨੂੰ ਕਾਊਸੈਸ ਦਿਲਵਾਉਣੀ ਦੀਆਂ ਕੋਸ਼ਿਸ਼ਾਂ ਨੂੰ ਕਾਨੂੰਨੀ ਤੌਰ ਤੇ ਮਜਬੂਤੀ ਮਿਲੇ ਅਤੇ ਸਰਦੀਆਂ ਵਿੱਚ ਉਹਨਾਂ ਨੂੰ ਤੇਜ ਸਰਦੀ ਵਿੱਚ ਸੜਕ ਤੇ ਨਾ ਰਹਿਣਾ ਪਏ।

ਜਿਲਾ ਜਰਨਲ ਸੈਕਟਰੀ ਐਡਵੋਕੇਟ ਮਹਿੰਦਰ ਕੁਮਾਰ ਜੀ , ਜ਼ਿਲਾ ਪ੍ਰਭਾਰੀ ਐਡਵੋਕੇਟ ਅਸ਼ੋਕ ਭਗਤ ਜੀ, ਐਡਵੋਕੇਟ ਅਮਨ ਸ਼ਰਮਾ ਜੀ, ਐਡਵੋਕੇਟ ਗਗਨ ਬਾਲੀ ਜੀ ਐਡਵੋਕੇਟ ਸੰਜੀਵ ਗੁਪਤਾ ਜੀ ਨੇ ਸੰਗਠਨ ਮੰਤਰੀ ਐਡਵੋਕੇਟ ਸੰਜੇ ਭਾਰਗਵ ਜੀ ਦੇ ਪ੍ਰਸਤਾਵ ਦਾ ਅਨੁਮੋਧਨ ਕੀਤਾ ਲੀਗਲ ਸੈਲ ਦੇ ਸਾਰੇ ਐਡਵੋਕੇਟ ਸਾਥੀਆਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਜੈ ਗਊ ਮਾਤਾ ਜੈ ਗੋਪਾਲ ਦੇ ਜੈਕਾਰਿਆਂ ਵਿੱਚ ਕੌਮੀ ਪ੍ਰਧਾਨ ਗਊ ਸੇਵਕ ਪੰਡਿਤ ਅਵਨ ਕੁਮਾਰ ਪਰਾਸ਼ਰ ਜੀ ਨੇ ਐਡਵੋਕੇਟ ਸ਼ਿਖਾ ਖਰਬੰਦਾ ਜੀ ਦੀ ਪ੍ਰਧਾਨਗੀ ਹੇਠ ਆਰਟੀਆਈ ਸੈਲ ਦੀ ਸਫਲਤਾ ਦੀ ਮੰਗਲ ਕਾਮਨਾ ਕੀਤੀ। ਇਸ ਮੌਕੇ ਤੇ ਐਡਵੋਕੇਟ ਸ਼ਿਖਾ ਖਰਬੰਦਾ ਜੀ ਦੀ ਸਹਾਇਤਾ ਦੇ ਲਈ 20 ਐਡਵੋਕੇਟ ਸਾਥੀਆਂ ਦਾ ਇੱਕ ਵਿਸ਼ੇਸ਼ ਪੈਨਲ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਐਡਵੋਕੇਟ ਰੇਖਾ ਸ਼ਰਮਾ , ਐਡਵੋਕੇਟ ਕੰਚਨ ਸ਼ਰਮਾ , ਐਡਵੋਕੇਟ ਰੀਤੂ ਬਾਲਾ ਸ਼ਰਮਾ, ਐਡਵੋਕੇਟ ਪੂਨਮ ਕੁਮਾਰੀ, ਐਡਵੋਕੇਟ ਅਨੁਰਾਧਾ , ਐਡਵੋਕੇਟ ਨਿਸ਼ਠਾ, ਐਡਵੋਕੇਟ ਪਲਕ ਸ਼ਰਮਾ ਐਡਵੋਕੇਟ ਪ੍ਰਿਅੰਕਾ ਸ਼ਰਮਾ , ਐਡਵੋਕੇਟ ਅਰਸ਼ਾ ਦੇਵਗਨ , ਐਡਵੋਕੇਟ ਅਮਨ ਸ਼ਰਮਾ , ਐਡਵੋਕੇਟ ਗਗਨ ਬਾਲੀ , ਐਡਵੋਕੇਟ ਤਰੁਣ , ਐਡਵੋਕੇਟ ਮੰਤੇਸ਼ ਸਿੰਘ ਖਹਿਰਾ , ਐਡਵੋਕੇਟ ਬੰਨ ਦੀਪ ਸਿੰਘ, ਐਡਵੋਕੇਟ ਮਨਪ੍ਰੀਤ, ਐਡਵੋਕੇਟ ਆਕਾਸ਼ ਮਹਿਰਾ, ਐਡਵੋਕੇਟ ਗਣੀਸ਼ ਸ਼ਰਮਾ, ਐਡਵੋਕੇਟ ਵਿਕੇਸ਼ ਸ਼ਰਮਾ, ਐਡਵੋਕੇਟ ਸੁਰਿੰਦਰ ਅਤੇ ਐਡਵੋਕੇਟ ਸੰਜੀਵ ਪਾਰਾਸ਼ਰ ਹੋਣਗੇ ਇਸ ਮੌਕੇ ਤੇ ਐਡਵੋਕੇਟ ਸ਼ਿਖਾ ਖਰਬੰਦਾ ਜੀ ਨੂੰ ਕੌਮੀ ਪ੍ਰਧਾਨ ਗਊ ਸੇਵਕ ਪੰਡਿਤ ਅਵਨ ਕੁਮਾਰ ਪਰਾਸ਼ਰ ਜੀ ਅਤੇ ਸਾਰੇ ਐਡਵੋਕੇਟ ਸਾਥੀਆਂ ਨੇ ਗੋਮਾਤਾ ਜੀ ਦਾ ਚਿੱਤਰ ਦੇ ਕੇ ਸਨਮਾਨਿਤ ਕੀਤਾ।

You May Also Like