ਅੰਮ੍ਰਿਤਸਰ, 27 ਅਕਤੂਬਰ (ਐੱਸ.ਪੀ.ਐਨ ਬਿਊਰੋ) – ਸੱਤਿਆ ਐਲੀਮੈਂਟਰੀ ਸਕੂਲ ਭੱਟੀਕੇ ਵਿਖੇ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ। ਇਸ ਖੇਡ ਸਮਾਰੋਹ ਦੇ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ- ਵੱਖ ਖੇਡਾਂ ਕਰਵਾਈਆਂ ਗਈ ਜਿਸ ਵਿਚ ਕਬੱਡੀ, ਖੋ -ਖੋ , 50 ਮੀਟਰ,100 ਮੀਟਰ, 200 ਮੀਟਰ, ਰੱਸਾ ਕੱਸੀ,ਰੱਸੀ ਟੱਪਣਾ,ਚਮਚਾ ਰੇਸ,ਬੋਰੀ ਰੇਸ, ਲੂਡੋ ਸਮੇਤ ਬੱਚਿਆਂ ਨੇ ਕਈ ਖੇਡਾਂ ਦੇ ਵਿਚ ਭਾਗ ਲਿਆ।ਆਤੇ ਬੱਚਿਆਂ ਵੱਲੋਂ ਖੇਡਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਖਬਰ ਪੜੋ : — ਪੰਜਾਬ ਪੁਲਿਸ ਨੂੰ ਵੱਡੀ ਮਿਲੀ ਕਾਮਯਾਬੀ, ਦੋ ਨੌਜਵਾਨਾਂ ਨੂੰ ਨਸ਼ੇ ਦੀ ਵੱਡੀ ਖੇਪ ਸਮੇਤ ਕੀਤਾ ਕਾਬੂ
ਜੇਤੂ ਰਹੇ ਖਿਡਾਰੀ ਬੱਚਿਆਂ ਨੂੰ ਸਕੂਲ ਦੇ ਮੁੱਖ ਅਧਿਆਪਕ ਤੇ ਮੁੱਖ ਮਹਿਮਾਨ ਸਰਪੰਚ ਸੁਖਜਿੰਦਰ ਸਿੰਘ, ਪਰਮਜੀਤ ਸਿੰਘ, ਡਾ. ਜਸਪ੍ਰੀਤ ਸਿੰਘ ਦੇ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਸਮਾਰੋਹ ਦੇ ਮੁੱਖ ਮਹਿਮਾਨ ਮੋਜੂਦਾ ਸਰਪੰਚ ਸੁਖਜਿੰਦਰ ਸਿੰਘ ,ਪਰਮਜੀਤ ਸਿੰਘ , ਡਾਕਟਰ: ਜਸਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਹੋਰ ਵੀ ਪਤਵੰਤੇ ਨੂੰ ਜੀ ਆਇਆ ਆਖਿਆ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸੀ੍ਮਤੀ ਦਲਜਿੰਦਰ ਕੌਰ, ਸੁਖਮੀਤ ਕੌਰ, ਦਿੱਪਤੀ ਸ਼ਰਮਾ, ਪ੍ਰਭਜੀਤ ਕੌਰ, ਪ੍ਰਦੀਪ ਕੌਰ, ਪ੍ਰਿਤਪਾਲ ਕੌਰ, ਬਬਲਪ੍ਰੀਤ ਕੌਰ, ਦਲਬੀਰ ਕੌਰ, ਰਜਵੰਤ ਕੌਰ ਅਤੇ ਕਿਰਨ ਕੁਮਾਰੀ ਆਦਿ ਵੀ ਹਾਜ਼ਰ ਸਨ।