ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਲੱਗੇਗੀ ਹਾਜ਼ਰੀ

ਚੰਡੀਗੜ੍ਹ, 28 ਅਗਸਤ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਮੁਤਾਬਕ ਹੁਣ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਬਾਇਓਮੈਟ੍ਰਿਕ (ਬੀ.ਏ.ਐੱਸ.) ਹਾਜ਼ਰੀ ਪ੍ਰਣਾਲੀ ਰਾਹੀਂ ਲਈ ਜਾਵੇਗੀ। ਭਾਵੇਂ ਕਰਮਚਾਰੀ ਐਤਵਾਰ ਜਾਂ ਛੁੱਟੀ ਵਾਲੇ ਦਿਨ ਸਕੂਲ ਜਾਂਦੇ ਹਨ, ਉਨ੍ਹਾਂ ਨੂੰ ਬੀਏਐਸ ‘ਤੇ ਹਾਜ਼ਰੀ ਮਾਰਕ ਕਰਨੀ ਪਵੇਗੀ।

ਜੇਕਰ ਸਰਕਾਰੀ ਡਿਊਟੀ ਤੋਂ ਬਾਹਰ ਗਏ ਕਰਮਚਾਰੀ ਲਈ ਸਮੇਂ ਸਿਰ ਵਾਪਸ ਆਉਣਾ ਸੰਭਵ ਨਹੀਂ ਹੈ, ਤਾਂ ਉਹ ਜਿਸ ਵਿਭਾਗ ਵਿੱਚ ਗਿਆ ਹੈ, ਉਸ ਵਿੱਚ ਬੀ.ਏ.ਐਸ. ‘ਤੇ ਆਪਣੀ ਹਾਜ਼ਰੀ ਦਰਜ ਕਰਾ ਸਕੇਗਾ। ਪਰ ਜੇਕਰ ਉਸ ਥਾਂ ‘ਤੇ ਬੀ.ਏ.ਐਸ. ਮਸ਼ੀਨ ਨਹੀਂ ਲਗਾਈ ਗਈ ਤਾਂ ਵਿਭਾਗੀ ਮੁਖੀ ਵੱਲੋਂ ਪਹਿਲਾਂ ਹੀ ਜਾਰੀ ਸਿਸਟਮ ਰਾਹੀਂ ਸਟਾਫ਼ ਦੀ ਹਾਜ਼ਰੀ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ |

You May Also Like