ਪਟਿਆਲਾ ਰੈਲੀ ਚ ਗਏ ਸਾਥੀਆਂ ਦਾ ਧੰਨਵਾਦ – ਵਿਧਾਇਕ ਸਰਾਰੀ
ਥਾਰਾ ਸਿੰਘ ਵਾਲਾ, 3 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਹਲਕੇ ਗੁਰੂ ਹਰ ਸਹਾਏ ਤੋ ਪਟਿਆਲਾ ਵਿਖੇ ਹੋਈ ਰੈਲੀ ਚ ਸ਼ਾਮਿਲ ਹੋਏ ਸਾਥੀਆਂ ਦਾ ਵਿਧਾਇਕ ਫੌਜਾਂ ਸਿੰਘ ਸਰਾਰੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਕਨਵੀਨਰ ਕੁੱਲ ਹਿੰਦ, ਸੰਦੀਪ ਪਾਠਕ ਇਨਚਾਰਜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵਲੋ ਪਟਿਆਲਾ ਵਿਖੇ ਸਿਹਤਮੰਦ ਪੰਜਾਬ ਤਹਿਤ 550 ਕਰੋੜ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਸਰਾਰੀ ਜੀ ਨੇ ਦੱਸਿਆ ਕਿ ਸ਼੍ਰੀ ਮਹਾਤਮਾ ਗਾਂਧੀ ਜਯੰਤੀ ਵਾਲੇ ਦਿਨ ਪਟਿਆਲਾ ਸ਼ਹਿਰ ਚ ਮਾਤਾ ਕੂਸ਼ੱਲਿਆ ਦੇਵੀ ਹਸਪਤਾਲ ਚ ਮਿਸ਼ਨ ਸਿਹਤਮੰਦ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਤਾਂ ਆਉਣ ਵਾਲੇ ਮਰੀਜਾਂ ਦਾ ਉੱਚ ਪੱਧਰੀ ਇਲਾਜ ਕੀਤਾ ਜਾ ਸਕੇ।
ਸ਼੍ਰੀ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦਿਵਾਲੀ ਵਾਲੇ ਦਿਨ ਪੰਜਾਬੀਆਂ ਨੂੰ ਸੌਗਾਤ ਦੇ ਰੂਪ ਚ ਜਿਨ੍ਹਾਂ ਮਾਰਦਾ ਦੀ ਉਮਰ 50 ਸਾਲ ਤੋ ਵੱਧ ਹੈ ਉਹ ਵੀ ਸਰਕਾਰੀ ਬੱਸਾਂ ਚ ਮੁਫਤ ਸਫਰ ਕਰ ਸਕਣਗੇ ਜੋ ਕਿ ਪੂਰੇ ਵਿਸ਼ਵ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਿਕਾਰਡ ਬਣਾਇਆ ਜਾ ਰਿਹਾ ਹੈ। ਸਰਾਰੀ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਪਿੰਡਾਂ ਚ ਵੀ ਸਰਕਾਰੀ ਬੱਸਾਂ ਚੱਲਣ ਗੀਆ ਤਾਂ ਪੰਜਾਬ ਦੇ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਣ ਜਾਣ ਲਈ ਸੌਖਾ ਕੰਮ ਹੋ ਜਾਵੇਗਾ। ਸ਼੍ਰੀ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ, ਸਿਹਤ ਸੇਵਾਵਾ, ਸਿੱਖਿਆ ਅਤੇ ਖੇਤੀਬਾੜੀ ਨੂੰ ਉੱਪਰ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸ਼੍ਰੀ ਬੂਟਾ ਰਾਮ ਬਲਾਕ ਪ੍ਰਧਾਨ, ਬੱਚਿਤਰ ਸਿੰਘ ਪੀ ਏ, ਬਲਵੰਤ ਸਿੰਘ ਦੱਫਤਰ ਇਨਚਾਰਜ, ਰਾਜ ਸਿੰਘ ਨੱਥੂ ਚਿਸਤੀ, ਮੁਖਤਿਆਰ ਸਿੰਘ ਸਰਾਰੀ, ਸਵਰਨ ਸਿੰਘ ਕਾਸਮ ਕੇ ਸਰਕਲ ਪ੍ਰਧਾਨ, ਗੁਰਚੇਤ ਸਿੰਘ, ਸੁਰਿੰਦਰ ਚਿਸਤੀ, ਗੁਰਚਰਨ ਸਿੰਘ ਭਰਾਜ ਕੇ, ਤਰਸੇਮ ਸਿੰਘ, ਜੱਜ ਬਾਬਾ, ਚੰਨ ਸਿੰਘ, ਗੁਰਦੀਪ ਸਿੰਘ, ਸ਼ਿੰਦਰ ਸਿੰਘ, ਰਾਮ ਚੰਦ, ਮੰਗਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ।