ਅੰਮ੍ਰਿਤਸਰ, 19 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਐਲਾਨੇ ਗਏ ਨਤੀਜ਼ੇ ਦੇ ਮੁਤਾਬਿਕ ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100% ਰਿਹਾ, ਜਿਸ ਵਿੱਚ ਵਿਦਿਆਰਥੀ ਜਸਕੀਰਤ ਕੌਰ ਨੇ 650 ਵਿੱਚੋਂ 600 ਨੰਬਰ (92.30%) ਲੈ ਕੇ ਪਹਿਲਾ ਸਥਾਨ,ਗੁਰਸਾਹਿਬਪ੍ਰੀਤ ਸਿੰਘ 558 (85.84%) ਨੰਬਰ ਲੈਕੇ ਦੂਸਰਾ ਅਤੇ ਸਹਿਲਪ੍ਰੀਤ ਸਿੰਘ 550 (84.61%) ਲੈ ਕੇ ਕ੍ਰਮਵਾਰ ਤੀਸਰੇ ਸਥਾਨ ਤੇ ਰਿਹਾ।
ਇਹ ਵੀ ਖਬਰ ਪੜੋ : — 6 ਮਹੀਨੇ ਪਹਿਲਾਂ ਸਾਊਦੀ ਅਰਬ ਗਏ ਰਸੂਲਪੁਰ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਬਾਕੀ ਸਭ ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ। ਸਭ ਤੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਜਸਕੀਰਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸਰਦਾਰ ਸਵਿੰਦਰਪਾਲ ਸਿੰਘ ਅਤੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਹਾਜ਼ਰ ਸਨ