ਹੋਲੇ ਮਹੱਲੇ ਦੇ ਸਬੰਧ ਵਿੱਚ ਮੰਦਰ ਹਰ ਸਿੰਘ ਭੌੜੇ ਵਾਲਾ ਵੱਲੋਂ ਰਾਮ ਤੀਰਥ ਵਿਖੇ ਲਗਾਇਆ ਲੰਗਰ

ਅੰਮ੍ਰਿਤਸਰ 22 ਮਾਰਚ (ਹਰਪਾਲ ਸਿੰਘ) – ਹਰ ਸਾਲ ਦੀ ਤਰ੍ਹਾਂ ਡੇਰਾ ਮੰਦਰ ਸ੍ਰੀ ਸ੍ਰੀ 108 ਬਾਬਾ ਹਰ ਸਿੰਘ ਜੀ ਭੌੜੇ ਵਾਲਾ ਪ੍ਰਬੰਧਕ ਕਮੇਟੀ ਸ੍ਰੀ ਰਾਮ ਤੀਰਥ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ ਦੇ ਮੌਕੇ ਗੁਰੂ ਕਾ ਲੰਗਰ ਲਗਾਇਆ ਗਿਆ। ਧਾਰਮਿਕ ਪ੍ਰੋਗਰਾਮ ਦੀ ਜਾਣਕਾਰੀ ਮੁੱਖ ਸੇਵਾਦਾਰ ਜਥੇਦਾਰ ਕੁਲਦੀਪ ਸਿੰਘ ਕਲੇਰ ਵੱਲੋਂ ਦਿੰਦੇ ਦੱਸਿਆ ਕਿ ਬਾਬਾ ਹਰ ਸਿੰਘ ਜੀ ਭੌੜੇ ਵਾਲੇ ਸ੍ਰੀ ਰਾਮ ਤੀਰਥ ਦੇ ਸਵਰਗ ਵਾਸੀ ਸੇਵਾਦਾਰ ਬਾਬਾ ਗੁਰਮੁਖ ਸਿੰਘ ਕਲੇਰ ਵੱਲੋਂ ਮਰਿਆਦਾ ਅਨੁਸਾਰ ਹੋਲੇ ਮਹੱਲੇ ਮੌਕੇ ਇਹ ਲੰਗਰ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਖਬਰ ਪੜੋ : — ਬਲਾਕ ਰਈਆ ਦੇ ਕਈ ਮਾਨਤਾ ਪ੍ਰਾਪਤ ਸਕੂਲ ਫਰਜ਼ ‘ਚ ਕੌਤਾਹੀ ਦੇ ਮਾਮਲੇ ‘ਚ ਵਿਭਾਗ ਦੀ ਰਾਡਾਰ ਤੇ

ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਲੰਗਰ ਦੀ ਸ਼ੁਰੂਆਤ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਕੀਤੀ ਗਈ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਵਾ ਕੇ ਆਉਣ ਜਾਣ ਵਾਲੀਆਂ ਅਣਗਿਣਤ ਸੰਗਤਾਂ ਨੂੰ ਦਿਨ ਰਾਤ ਲੰਗਰ ਛਕਾਏ ਜਾਣਗੇ ਇਹ ਲੰਗਰ 23 ਮਾਰਚ ਤੋਂ 26 ਮਾਰਚ ਤੱਕ ਚੱਲੇਗਾ ਇਸ ਮੌਕੇ ਪਰਮਜੀਤ ਸਿੰਘ ਉਪ ਪ੍ਰਧਾਨ ਗੁਰਮੇਜ ਸਿੰਘ ਸੈਕਟਰੀ ਨਿਸ਼ਾਨ ਸਿੰਘ ਖਜਾਨਚੀ ਮੈਂਬਰ ਸੰਤੋਖ ਸਿੰਘ ਸਲਵਿੰਦਰ ਸਿੰਘ ਮਹਿਲ ਸਿੰਘ ਗੋਪਾਲ ਸਿੰਘ ਮਲਕੀਤ ਸਿੰਘ ਦਰਸ਼ਨ ਸਿੰਘ ਸਮੂਹ ਸੇਵਾਦਾਰਾਂ ਵੱਲੋਂ ਡਿਊਟੀ ਬਾਖੂਬੀ ਨਿਭਾਈ ਗਈ।

You May Also Like