ਅੰਮ੍ਰਿਤਸਰ 27 ਮਾਰਚ (ਹਰਪਾਲ ਸਿੰਘ) – ਹਰ ਸਾਲ ਦੀ ਤਰ੍ਹਾਂ ਪਿੰਡ ਰਾਜੇਵਾਲ ਦੀ ਸਮੂਹ ਲੰਗਰ ਪ੍ਰਬੰਧਕ ਕਮੇਟੀ ਜਿਸਦੇ ਅਹੁਦੇਦਾਰ ਅਤੇ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਹੋਲਾ ਮੁਹੱਲੇ ਨੂੰ ਸਮਰਪਿਤ ਜੀ ਟੀ ਰੋਡ ਨੈਸ਼ਨਲ ਹਾਈਵੇ,ਨਜ਼ਦੀਕ ਸਰਕਾਰੀ ਹਸਪਤਾਲ ਵਿਖੇ ਹੋਲਾ ਮਹੱਲਾ ਮਨਾਉਣ ਜਾ ਰਹੀਆਂ ਅਤੇ ਦਰਸ਼ਨ ਕਰਕੇ ਵਾਪਸ ਪਰਤਨ ਵਾਲੀਆ ਸੰਗਤਾਂ ਦੇ ਛਕਣ ਲਈ ਪੂਰੇ ਉਤਸਾਹ ਨਾਲ ਲੰਗਰ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਲਈ 24 ਘੰਟੇ ਸੇਵਾ ਨਿਭਾਉਂਦੇ ਸਮੇਂ ਵੱਖ ਵੱਖ ਪਦਾਰਥਾਂ ਦਾ ਲੰਗਰ ਤਿਆਰ ਕਰਕੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਪੂਰੀ ਸ਼ਰਧਾ ‘,ਤੇ ਭਾਵਨਾ ਨਾਲ ਛਕਾਇਆ ਗਿਆ।
ਇਹ ਵੀ ਖਬਰ ਪੜੋ : — 15,000 ਰੁਪਏ ਦੀ ਰਿਸ਼ਵਤ ਲੈਂਦਾ ਪੁਲਿਸ ਚੌਕੀ ਇੰਚਾਰਜ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਇਸ ਮੌਕੇ ਲੰਗਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਲਬਾਗ ਸਿੰਘ ਰਾਜੇਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੰਗਰ ਹਰ ਸਾਲ ਤੀਜੀ ਹੋਲੀ ਤੋਂ ਸ਼ੁਰੂ ਹੋ ਕੇ ਠੀਕ ਹੋਲਾ ਮਹੱਲਾ ਮਨਾਉਣ ਤੋ ਇਕ ਦਿਨ ਬਾਅਦ ਸਮਾਪਤ ਕੀਤਾ ਜਾਂਦਾ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਵਿਚੋਂ ਹੁੰਮ ਹੁੰਮਾ ਕੇ ਪਹੁੰਚੀਆਂ ਸੰਗਤਾ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲਾ ਮਹੱਲਾ ਪੂਰੇ ਉਤਸਾਹ ਨਾਲ ਮਨਾਇਆ ਹੈ ਜਿਸ ਦੇ ਤਹਿਤ ਅੱਜ ਲੰਗਰ ਦੀ ਸਮਾਪਤੀ ਅਰਦਾਸ ਬੇਨਤੀ ਕਰਣ ਤੋ ਬਾਅਦ ਕਰ ਦਿੱਤੀ ਗਈ ਹੈ ਉੱਥੇ ਹੀ ਸਾਡੀ ਲੰਗਰ ਕਮੇਟੀ ਇਲਾਕੇ ਦੀਆਂ ਸੰਗਤਾਂ ਅਤੇ ਲੰਗਰ ਵਿੱਚ ਯੋਗਦਾਨ ਪਾਉਣ ‘ਤੇ ਦਿਨ ਰਾਤ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਹਾਰਦਿਕ ਧੰਨਵਾਦ ਕਰਦੀ ਹੈ।
ਇਸ ਮੌਕੇ ਅਬਜਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਰਾਜੇਵਾਲ, ਮੁਖਤਾਰ ਸਿੰਘ ਜੰਡਿਆਲਾ ਗੁਰੂ, ਰਾਜਨ ਸਿੰਘ, ਸੂਬਾ ਸਿੰਘ ਜੰਡਿਆਲਾ, ਜਗੀਰ ਸਿੰਘ ਜੇਈ ਮਾਨਾ ਵਾਲਾ, ਬਲਕਾਰ ਸਿੰਘ ਰਾਜੇਵਾਲ, ਸਾਹਿਬ ਸਿੰਘ, ਨਿਰਵੈਲ ਸਿੰਘ ਸਰਪੰਚ ਸੁੱਖੇਵਾਲ, ਗੁਰਮੀਤ ਸਿੰਘ ਵਡਾਲੀ, ਅਰਸ਼ਦੀਪ ਸਿੰਘ ਸੰਧੂ, ਪਵਿੱਤਰ ਪਾਲ ਸਿੰਘ ਸੰਧੂ, ਸੋਨੀ ਹੁੰਦਲ ਰਾਜੇਵਾਲ, ਅਤੇ ਜਗਤਾਰ ਸਿੰਘ ਲੱਡੂ ਆਦਿ ਸੇਵਾਦਾਰ ਹਾਜ਼ਰ ਸਨ।