ਹੜ੍ਹ ਪੀੜਤ ਪਰਿਵਾਰਾਂ ਨੂੰ ਬਿਨਾਂ ਸ਼ਰਤਾਂ ਅਪਣਾਏ ਮੁਆਵਜ਼ੇ ਤਕਸੀਮ ਕਰੇ ਪੰਜਾਬ ਸਰਕਾਰ : ਆਸ਼ੂ ਬੰਗੜ

ਮਮਦੋਟ 20 ਅਗਸਤ (ਲਛਮਣ ਸਿੰਘ ਸੰਧੂ) – ਪਿਛਲੇ ਲੰਬੇ ਦਿਨਾਂ ਤੋਂ ਹੜ੍ਹਾ ਦੀ ਮਾਰ ਝੱਲ ਰਹੇ ਲੋਕਾਂ ਦੀ ਪੰਜਾਬ ਸਰਕਾਰ ਤਰੁੰਤ ਸਾਰ ਲਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਸ਼ੂ ਬੰਗੜ ਹਲਕਾ ਇੰਚਾਰਜ ਕਾਂਗਰਸ ਪਾਰਟੀ ਫਿਰੋਜ਼ਪੁਰ ਦਿਹਾਤੀ ਨੇ ਬਲਾਕ ਮਮਦੋਟ ਦੇ ਸਰਹੱਦੀ ਪਿੰਡ ਸੇਠਾਂ ਵਾਲਾ ਵਿਖੇ ਹੜ੍ਹਾਂ ਨਾਲ ਹੋਈ ਤਬਾਹੀ ਦਾ ਜਾਇਜ਼ਾ ਲੈਣ ਸਮੇਂ ਕੀਤਾ ਬੰਗੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾਂ ਕਿਸੇ ਦੇਰੀ ਕੀਤੇ ਬਿਨਾਂ ਸ਼ਰਤਾਂ ਅਪਣਾਏ ਹੜ੍ਹ ਪੀੜਤ ਪਰਿਵਾਰਾਂ ਨੂੰ ਉੱਚਿਤ ਮੁਆਵਜਾ ਤੁਰੰਤ ਮੁਹੱਈਆਂ ਕਰਨਾ ਚਾਹੀਦਾ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਪੀੜਤ ਪਰਿਵਾਰ ਮੁੜ ਤੋਂ ਖੁਸ਼ਹਾਲ ਹੋ ਸਕਣ। ਇਸ ਮੌਕੇ ਹੈਰੀ ਜੋਸ਼ਨ, ਪੁਸ਼ਪਿੰਦਰ ਸਿੰਘ ਸੰਧੂ, ਹਰਪਾਲ ਸਿੰਘ ਸੋਢੀ, ਬਲਜਿੰਦਰ ਥਿੰਦ, ਜਸਪਾਲ ਸਿੰਘ ਜੱਸੀ, ਬੱਬੂ ਤਰਾਂ ਵਾਲਾ, ਅਨੋਖ ਸਿੰਘ ਸਰਪੰਚ,ਬਿੱਟੂ ਭਾਵੜਾ, ਗੁਰਪ੍ਰੀਤ ਸੋਨੀ,ਖਿੰਡਾ ਮੈਂਬਰ, ਗੁਰਚਰਨ ਸਿੰਘ ਜੋਸਨ, ਇਕਬਾਲ ਸਿੰਘ ਸਰਪੰਚ, ਮਹਿੰਦਰ ਪਾਲ ਗਿੱਲ, ਹੰਸਾ ਸਿੰਘ, ਕਮਲ ਗਿੱਲ ਸੋਨੂੰ ਨਿੱਜੀ ਸਕੱਤਰ ਹਾਜ਼ਰ ਸਨ ।

You May Also Like