ਚੰਡ੍ਹੀਗੜ੍ਹ, 16 ਮਾਰਚ (ਐੱਸ.ਪੀ.ਐਨ ਬਿਊਰੋ) – ਆਈਏਐਸ ਰੈਂਕ ਦੇ 2 ਅਤੇ ਪੀਸੀਐਸ ਰੈਂਕ ਦੇ 13 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਵਿੱਚ ਆਈਏਐਸ ਅਰਸ਼ਦੀਪ ਸਿੰਘ ਨੂੰ ਸਕੱਤਰ ਮਾਲ ਤੇ ਮੁੜ ਵਸੇਬਾ ਨਿਯੁਕਤ ਕੀਤਾ ਗਿਆ ਹੈ। ਆਈਏਐਸ ਹਰਬੀਰ ਸਿੰਘ ਨੂੰ ਪਸ਼ੂ ਪਾਲਣ ਵਿਭਾਗ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ 13 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਲਤੀਫ਼ ਅਹਿਮਦ ਨੂੰ ਏਡੀਸੀ ਜਨਰਲ ਬਠਿੰਡਾ, ਸੁਖਪ੍ਰੀਤ ਸਿੰਘ ਸਿੱਧੂ ਨੂੰ ਏਡੀਸੀ ਦਿਹਾਤੀ ਵਿਕਾਸ ਮੁਕਤਸਰ ਸਾਹਿਬ, ਜਗਜੀਤ ਸਿੰਘ ਨੂੰ ਏਡੀਸੀ ਫਰੀਦਕੋਟ, ਰਾਕੇਸ਼ ਕੁਮਾਰ ਪੋਪਲੀ ਨੂੰ ਏਡੀਸੀ ਜਨਰਲ ਫਾਜ਼ਿਲਕਾ ਲਾਇਆ ਗਿਆ ਹੈ।
ਇਸ ਦੌਰਾਨ ਮਾਰਕਫੈੱਡ ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਬਾਲ ਮੁਕੰਦ ਸ਼ਰਮਾ ਨੂੰ ਫੂਡ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।