ਅੰਮ੍ਰਿਤਸਰ 25 ਅਗਸਤ (ਰਾਜੇਸ਼ ਡੈਨੀ) – ਈਟੀਟੀ ਓਵਰਏਜ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਵੰਦਨਾਂ ਨੇ ਦੱਸਿਆ ਕਿ ਅਸੀਂ ਪਿਛਲੀ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਓਵਰਏਜ਼ ਹੋ ਚੁੱਕੇ ਹਾਂ। ਬਾਦਲ ਸਰਕਾਰ ਦੇ ਸਮੇਂ 2016-17 ਵਿੱਚ ਈ.ਟੀ.ਟੀ ਦੀ 4500-2005 ਭਰਤੀ ਵਿੱਚ ਮਾਨਯੋਗ ਹਾਈਕੋਰਟ ਦੁਆਰਾ 1997 ਦੇ ਰੂਲਾਂ ਦੇ ਅਨੁਸਾਰ ਪੰਜ ਸਾਲ ਉਮਰ ਦੀ ਛੋਟ ਦਿੱਤੀ ਗਈ ਸੀ, ਜੋ ਕਿ ਕਾਂਗਰਸ ਸਰਕਾਰ ਨੇ Generalige ਨਹੀਂ ਕੀਤਾ ਉਲਟਾ ਸਾਡੇ ਉੱਤੇ ਨਵੇ ਰੂਲ ਥੋਪ ਦਿੱਤੇ। ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਖਰੜ ਧਰਨੇ ਵਿੱਚ ਸਾਨੂੰ ਕਿਹਾ ਸੀ ਕਿ ਤੁਹਾਡੀ 1997 ਦੇ ਰੂਲਾ ਅਨੁਸਾਰ ਪੰਜ ਸਾਲ ਦੀ ਛੋਟ ਬਣਦੀ ਹੈ, ਜੋ ਕਿ ਕਾਂਗਰਸ ਸਰਕਾਰ ਦੁਆਰਾ ਤੁਹਾਨੂੰ ਨਹੀਂ ਦਿੱਤੀ ਜਾ ਰਹੀ, ਹੁਣ ਤਾਂ ਆਪ ਜੀ ਦੀ ਸਰਕਾਰ ਹੈ ਅਤੇ ਬਣਦੇ ਰੂਲਾਂ ਅਨੁਸਾਰ ਸਾਡੀ ਉਮਰ ਹੋਂਦ ਛੋਟ ਕਿਥੇ ਹੈ? ਸਾਡੀ ਸਿੱਖਿਆ ਮੰਤਰੀ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਕਿਹਾ ਕਿ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਪਿਛਲੀ ਭਰਤੀਆਂ ਅਤੇ ਆਉਣ ਵਾਲੇ ਭਰਤੀਆਂ ਵਿੱਚ ਉਮਰ ਹੱਦ ਛੋਟ ਦੇ ਕੇ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਜੇਕਰ ਮੁੱਖ ਮੰਤਰੀ ਦੁਆਰਾ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਹੈ ਤਾਂ 28 ਅਗਸਤ ਨੂੰ ਸੰਗਰੂਰ ਵਿਖੇ ਈ.ਟੀ.ਟੀ ਓਵਰਏਜ ਵੱਲੋਂ ਮੁੱਖ ਮੰਤਰੀ ਨੂੰ ਯਾਦ ਕਰਵਾਉਣ ਦੇ ਲਈ ਰੋਸ ਰੈਲੀ ਕੱਢੀ ਜਾਵੇਗੀ ਇਸ ਰੈਲੀ ਵਿੱਚ ਕੋਈ ਵੀ ਉਮੀਦਵਾਰ ਭਾਵੁਕ ਹੋ ਕੇ ਗ਼ਲਤ ਕਦਮ ਚੁੱਕਦਾ ਹੈ। ਉਸਦੀ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸ਼ਨ ਹੋਵੇਗਾ। ਜਿੰਨਾ ਓਵਰੇਜ ਕੈਂਡੀਡੇਟਸ ਦੀ ਪਿਛਲੀਆਂ ਭਰਤੀਆਂ ਜਿਵੇਂ ਕਿ 2364, 6635, 5994 ਵਿੱਚ ਸਕਰੂਟਨੀ ਹੋ ਚੁੱਕੀ ਹੈ, ਉਹਨਾਂ ਕੈਂਡੀਡੇਟਸ ਨੂੰ ਇਹਨਾਂ ਭਰਤੀਆਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ 2364 ਭਰਤੀ ਬਹਾਲ ਕੀਤੀ ਜਾਵੇ।