3 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਏ ਨੱਥੋਵਾਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਰਾਏਕੋਟ, 17 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਕੈਨੇਡਾ ਦੇ ਮਿਸੀਸਾਗਾ ਵਿੱਚ ਲੰਘੀ ਰਾਤ ਕਰੀਬ 11 ਵਜੇ ਨੱਥੋਵਾਲ ਦਾ ਨੌਜਵਾਨ ਜਗਰਾਜ ਸਿੰਘ (28 ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨੱਥੋਵਾਲ ਵਾਸੀ ਜਗਰਾਜ ਸਿੰਘ ਕਰੀਬ 3 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ।

ਇਹ ਵੀ ਪੜੋ : ਅੰਮ੍ਰਿਤਸਰ ਚ ਵੱਡੀ ਵਾਰਦਾਤ, ਅਣਪਛਾਤੇ ਹਮਲਾਵਰਾਂ ਵਲੋਂ ASI ਦਾ ਗੋਲੀਆਂ ਮਾਰ ਕੇ ਕਤਲ

ਮ੍ਰਿਤਕ ਨੌਜਵਾਨ ਪੜਾਈ ਦੇ ਨਾਲ-ਨਾਲ ਮਿਸੀਸਾਗਾ ਦੇ ਯਾਰਡ ਉੱਪਰ ਸਕਿਉਰਿਟੀ ਗਾਰਡ ਸੀ, ਜਿੱਥੇ ਰਾਤ ਸਮੇਂ ਦੋ ਹਥਿਆਰਬੰਦ ਵਿਅਕਤੀਆਂ ਨੇ ਜਗਰਾਜ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਗਰਾਜ ਸਿੰਘ ਦੇ ਪਿਤਾ ਬਲਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਸੁਖਦੀਪ ਕੌਰ ਨੇ ਸਖ਼ਤ ਮਿਹਨਤ ਨਾਲ ਪਾਲਣ ਪੋਸ਼ਣ ਕੀਤਾ ਸੀ।

You May Also Like