41 ਵਾਰ ਖੂਨ ਦਾਨ ਕਰਨ ਵਾਲੇ ਆਪ ਆਗੂ ਬਲਵਿੰਦਰ ਸਿੰਘ ਲੱਡੂ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ

ਮਮਦੋਟ, 27 ਜਨਵਰੀ (ਸੰਦੀਪ ਕੁਮਾਰ ਸੋਨੀ) – ਗਣਤੰਤਰ ਦਿਵਸ ਦੇ ਸਬੰਧ ਵਿੱਚ ਫਿਰੋਜ਼ਪੁਰ ਕੈਂਟ ਬੋਰਡ ਦੇ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਹ ਵੀ ਖਬਰ ਪੜੋ : ਅਮਰੀਕਾ ਚ ਸੜਕ ਹਾਦਸੇ ’ਦੌਰਾਨ ਮੁਕੇਰੀਆਂ ਦੇ ਨੌਜਵਾਨ ਦੀ ਮੌਤ

ਜਿਸ ਮੌਕੇ ਉਹਨਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜ਼ਿਲਾ ਵਾਸੀਆਂ ਦੇ ਨਾਮ ਸੰਦੇਸ਼ ਦਿੱਤਾ ਕਿ ਉਹਨਾਂ ਨੇ ਪਰੇਡ ਦਾ ਨਿਰੀਖਣ ਕੀਤਾ ਪਰੇਡ ਤੋਂ ਸਲਾਮੀ ਲਈ ਉਹਨਾਂ ਦੇ ਨਾਲ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਵਿਧਾਇਕ ਰਣਬੀਰ ਭੁੱਲਰ ਵਿਧਾਇਕ ਫੋਜਾ ਸਿੰਘ ਸਰਾਰੀ ਵਿਧਾਇਕ ਨਰੇਸ਼ ਕਟਾਰੀਆ ਚੇਅਰਮੈਨ ਹਰਚੰਦ ਗਿੱਲ ਜ਼ਿਲ੍ਹਾ ਪ੍ਰਧਾਨ ਡਾਕਟਰ ਮਲਕੀਤ ਸਿੰਘ ਥਿੰਦ ਜਿਲਾ ਸਕੱਤਰ ਇਕਬਾਲ ਸਿੰਘ ਢਿੱਲੋ ਕਮਿਸ਼ਨਰ ਸ੍ਰੀ ਰਜੇਸ਼ ਧੀਮਾਨ ਐਸ ਐਸ ਪੀ ਸੋਮਿਆਂ ਮਿਸ਼ਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਤੇ ਇਲਾਕੇ ਨਾਮਵਰ ਸਮਾਜ ਸੇਵੀ ਤੇ ਲੋਕ ਦਰਦੀ ਪਿੰਡ ਹਜ਼ਾਰਾ ਸਿੰਘ ਵਾਲਾ (ਮਮਦੋਟ) ਦੇ ਵਸਨੀਕ ਯੂਥ ਆਪ ਆਗੂ ਬਲਵਿੰਦਰ ਸਿੰਘ ਲੱਡੂ ਹਜ਼ਾਰਾ ਵਲੋਂ 41 ਵੀ ਖ਼ੂਨਦਾਨ ਕਰਨ ਅਤੇ ਉਹਨਾਂ ਵਲੋ ਸਮਾਜ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਬਦਲੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਵੱਲੋਂ ਸਨਮਾਨਤ ਕੀਤਾ ਗਿਆ।

You May Also Like