70 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਬਾਵਜੂਦ ਗਣਪਤੀ ਅਸਟੇਟ,ਪ੍ਰੀਤਮ ਇਨਕਲੇਵ ਨਗਰ ਨਿਗਮ ਦੀਆਂ ਸਹੂਲਤਾਂ ਤੋਂ ਵਾਂਝਾ : ਡਾ ਰਾਕੇਸ਼ ਸ਼ਰਮਾ

ਅੰਮ੍ਰਿਤਸਰ 6 ਮਈ (ਐੱਸ.ਪੀ.ਐਨ ਬਿਊਰੋ) – ਗਣਪਤੀ ਇਸਟੇਟ ਸਾਹਮਣੇ ਪਿੱਲਰ ਨੰਬਰ 48, ਬਟਾਲਾ ਰੋਡ ਵਿਖੇ ਨਗਰ ਨਿਗਮ ਵਲੋਂ ਮਨਜੂਰ ਸ਼ੁਦਾ ਕਲੋਨੀ ਹੈ। ਇਸ ਲਈ ਕਲੋਨੀ ਮਾਲਕਾਂ ਵਲੋਂ ਨਗਰ ਨਿਗਮ ਪਾਸੋਂ ਲਗਭਗ 70 ਲੱਖ ਰੂਪੈ ਤੱਕ ਜਮ੍ਹਾਂ ਕਰਵਾਏ ਗਏ ਹਨ। ਪ੍ਰੰਤੂ ਇਸ ਕਲੋਨੀ ਵਿੱਚ ਨਗਰ ਨਿਗਮ ਵਲੋਂ ਕੋਈ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਰਾਕੇਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਇਸ ਕਲੋਨੀ ਵਿੱਚ ਕੋਈ ਵੀ ਸਫਾਈ ਕਰਮਚਾਰੀ ਤੱਕ ਤੈਨਾਤ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਸਟਰੀਟ ਲਾਇਟ ਦਾ ਇੰਤਜਾਮ ਕੀਤਾ ਗਿਆ ਹੈ। ਇਸ ਕਲੋਨੀ ਨਿਵਾਸੀਆਂ ਵਲੋਂ ਆਪਣੇ ਪੱਧਰ ਤੇ ਸਟਰੀਟ ਲਾਇਟਾਂ ਦਾ ਇੰਤਜਾਮ ਕਰਵਾਇਆ ਗਿਆ ਹੈ।

ਇਹ ਵੀ ਖਬਰ ਪੜੋ : — ਅੰਮ੍ਰਿਤਸਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

ਇਸ ਤੋਂ ਇਲਾਵਾ ਪਾਣੀ ਤਾਂ ਹਰੇਕ ਵਿਅਕਤੀ ਦਾ ਮਨੁੱਖੀ ਅਧਿਕਾਰ ਹੈ ਪ੍ਰੰਤੂ ਨਗਰ ਨਿਗਮ ਅੰਮ੍ਰਿਤਸਰ ਵਲੋਂ ਇਨ੍ਹਾਂ ਕਲੋਨੀਆਂ ਦੇ ਵਸਨੀਕਾਂ ਨੂੰ ਪਾਣੀ ਦੀ ਸਹੂਲਤ ਨਾ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਭਾਰਤ ਨੂੰ ਅਜਾਦ ਹੋਇਆ 77 ਸਾਲ ਹੋ ਗਏ ਹਨ, ਪ੍ਰੰਤੂ ਹਾਲ ਤੱਕ ਜਿਲ੍ਹਾ ਅੰਮ੍ਰਿਤਸਰ ਦੇ ਇਨ੍ਹਾਂ ਕਲੋਨੀਆਂ ਦੇ ਵਸਨੀਕਾਂ ਨੂੰ ਇਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਪਰੇ ਰੱਖਿਆ ਗਿਆ ਹੈ। ਇਨ੍ਹਾਂ ਕਲੋਨੀਆਂ ਦੇ ਵਸਨੀਕਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਲਈ ਰੋਜਾਨਾ ਹੀ ਨਗਰ ਨਿਗਮ, ਅੰਮ੍ਰਿਤਸਰ ਦੇ ਅਧਿਕਾਰੀਆਂ ਦੇ ਰਹਿਮੋ ਕਰਮ ਤੇ ਰਹਿਣਾ ਪੈ ਰਿਹਾ ਹੈ ਪ੍ਰੀਤਮ ਇਨਕਲੇਵ ਨੇੜੇ ਅਲਫਾ ਵਨ ਮਾਲ ਜੀ ਟੀ ਰੋਡ ਵਿਖੇ ਤਾਂ ਸੀਵਰਜ ਤੱਕ ਦੀ ਸੁਵਿੱਧਾ ਵੀ ਨਹੀਂ ਹੈ।

ਇੱਥੋਂ ਹੀ ਕੁਝ ਦੂਰੀ ਤੇ ਹਲਕਾ ਪੂਰਬੀ ਦੇ ਵਿਧਾਇਕ ਮੈਡਮ ਜੀਵਨਜੋਤ ਕੌਰ ਦੀ ਰਿਹਾਇਸ਼ ਹੈ ਫੇਰ ਵੀ ਉਹਨਾਂ ਦਾ ਧਿਆਨ ਗਣਪਤੀ ਅਸਟੇਟ,ਪ੍ਰੀਤਮ ਇਨਕਲੇਵ ਵੱਲ ਨਹੀਂ ਜਾਂਦਾ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਲੋਕਲ ਬਾਡੀ ਮੰਤਰੀ ਪਾਸੋਂ ਮੰਗ ਕੀਤੀ ਕਿ ਨਗਰ ਨਿਗਮ, ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਤੁਰੰਤ ਹਦਾਇਤ ਕੀਤੀ ਜਾਵੇ ਕਿ ਗਨਪਤੀ ਅਸਟੇਟ ਬਟਾਲਾ ਰੋਡ, ਅੰਮ੍ਰਿਤਸਰ ਅਤੇ ਪ੍ਰੀਤਮ ਇਨਕਲੇਵ, ਨੇੜੇ ਅਲਫਾ ਵਨ ਮਾਲ, ਅੰਮ੍ਰਿਤਸਰ ਵਿਖੇ ਮਨੁੱਖੀ ਬੇਸਿਕ ਜਰੂਰਤਾਂ ਜਿਵੇਂ ਕਿ ਬਿਜਲੀ (ਸਟਰੀਟ ਲਾਇਟਾਂ), ਪਾਣੀ, ਸੀਵਰਜ, ਅਤੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਜੀ

You May Also Like