ਸ਼ਹੀਦੋਂ ਕੀ ਚਤਾਓਂ ਪਰ ਲਗੇਗੇਂ ਹਰ ਬਰਸ ਮੇਲੇ ,
ਵਤਨ ਪਰ ਮਿਟਨੇ ਵਾਲੋਂ ਕਾ ਜਿਹੀ ਆਖਰੀ ਨਿਸ਼ਾਂ ਹੋਗਾ
ਅੰਮ੍ਰਿਤਸਰ, 11 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – 1971 ਦੀ ਜੰਗ ਵਿਚ ਭਾਰਤੀ ਸੈਨਾ 8 ਸਿਖਲਾਈ ਇੰਫੈਨਟਰੀ ਬਟਾਲੀਅਨ ਨੇ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਫਤਹਿਪੁਰ ਚੌਂਕੀ ਤੇ ਜਿੱਤ ਦਾ ਝੰਡਾ ਲਹਿਰਾਇਆ। ਇਸ ਜੰਗ ਦੌਰਾਨ 11 ਦਸੰਬਰ ਨੂੰ 8 ਸਿਖਲਾਈ ਇੰਫੈਨਟਰੀ ਬਟਾਲੀਅਨ ਦੇ 44 ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਇਹਨਾਂ ਸ਼ਹੀਦਾਂ ਦੀ ਬਦੌਲਤ 8 ਸਿੱਖਲਾਈ ਇੰਫੈਨਟਰੀ ਨੂੰ ਭਾਰਤੀ ਸੈਨਾ ਵਿੱਚ ਫਤਹਿਪੁਰ ਬਟਾਲੀਅਨ ਵਜੋਂ ਜਾਣਿਆ ਜਾਂਦਾ ਹੈ, ਹਰ ਸਾਲ 11 ਅਤੇ 12 ਦਸੰਬਰ ਨੂੰ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਖਿਆਲਾ ਵਿਖੇ ਬਣੀ ਸ਼ਹੀਦੀ ਸਮਾਰਕ (ਵਾਰ ਮੈਮੋਰੀਅਲ) ਤੇ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।
8 ਸਿੱਖਲਾਈ (ਫ਼ਤਹਿਪੁਰ) ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਸੌਰਭ ਸ਼ਰਮਾ, 2IC ਲੈਫਟੀਨੈਂਟ ਕਰਨਲ ਵਰੁਣ ਸਲਾਥੀਆ , ਸਮੂਹ ਅਫਸਰ , ਸਰਦਾਰ ਸਾਹਿਬਾਨ, ਜਵਾਨਾਂ ਅਤੇ ਸਾਬਕਾ ਸੈਨਿਕਾਂ ਵਲੋਂ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਯਾਦ ਕੀਤਾ ਗਿਆ। ਇਹ ਜਾਣਕਾਰੀ 8 ਸਿਖਲਾਈ ਫਤਿਹਪੁਰ ਬਟਾਲੀਅਨ ਦੇ ਸਾਬਕਾ ਸੈਨਿਕ ਅਤੇ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ (N.G.O) ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ ਨੇ ਮੀਡੀਆ ਕਰਮੀਆਂ ਨਾਲ ਸਾਂਝੀ ਕੀਤੀ।