8 ਸਿੱਖ ਲਾਈਟ ਇਨਫੈਂਟਰੀ (ਫਤਿਹਪੁਰ ਬਟਾਲੀਅਨ) ਨੇ ਮਨਾਇਆ 58ਵਾਂ ਸਥਾਪਨਾ ਦਿਵਸ

ਅੰਮ੍ਰਿਤਸਰ 1 ਜੂਨ (ਐੱਸ.ਪੀ.ਐਨ ਬਿਊਰੋ) – ਭਾਰਤ ਸੈਨਾ ਦੀ 8 ਸਿੱਖ ਲਾਈਟ ਇਨਫੈਂਟਰੀ 1 ਜੂਨ 1966 ਨੂੰ ਸਾਗਰ ਵਿਖੇ ਸਥਾਪਤ ਕੀਤੀ ਗਈ। ਇਸ ਬਟਾਲੀਅਨ ਨੂੰ “ਫਤਿਹਪੁਰ ਬਟਾਲੀਅਨ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਫਤਿਹਪੁਰ ਦਾ ਖਿਤਾਬ 1971 ਭਾਰਤ – ਪਾਕਿ ਜੰਗ ਵਿੱਚ ਫਤਿਹਪੁਰ ਚੌਂਕੀ ਤੇ ਜਿੱਤ ਪ੍ਰਾਪਤ ਕਰਨ ਦੌਰਾਨ ਮਿਲਿਆ । ਇਸ ਤੋਂ ਇਲਾਵਾ ਇਸ ਬਟਾਲੀਅਨ ਦੇ ਕੋਲ ਹੋਰ ਵੀ ਅਨੇਕਾਂ ਖਿਤਾਬ ਹਨ ਜੋ ਕਿ ਜਵਾਨਾਂ ਵੱਲੋਂ ਸ਼ਹੀਦੀਆਂ ਪ੍ਰਾਪਤ ਕਰਨ ਅਤੇ ਅਨੇਕ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕਰਨ ਤੇ ਮਿਲੇ ਹੋਏ ਹਨ।

ਪਲਟਨ ਦਾ 58ਵਾਂ ਸਥਾਪਨਾ ਦਿਵਸ ਮਨਾਉਂਦੇ ਹੋਏ ਖਿਆਲਾ ਅੰਮ੍ਰਿਤਸਰ ਵਿਖੇ ਬਣੇ ਹੋਏ ਫਤਿਹਪੁਰ ਵਾਰ ਮੈਮੋਰੀਅਲ ਤੇ ਲੈਫਟੀਨੈਂਟ ਕਰਨਲ ਵਰੁਣ ਸਲਾਥੀਆ ਅਤੇ ਸੂਬੇਦਾਰ ਮੇਜਰ ਸਾਹਿਬ ਸਿੰਘ ਨੇ ਉਚੇਚੇ ਤੌਰ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ । ਇਸ ਮੌਕੇ ਬਟਾਲੀਅਨ ਦੇ ਸਾਬਕਾ ਸਾਹਿਬਾਨਾਂ ਅਤੇ ਵੀਰ ਨਾਰੀਆਂ ਨੇ ਸ਼ਮੂਲੀਅਤ ਕੀਤੀ

You May Also Like