ਲੁੱਟ ਖੋਹ ਹੋਣ ਦੀ ਸ਼ਿਕਾਇਤ ਕਰਨ ਵਾਲਾ ਹੀ ਨਿਕਲਿਆ ਲੁੱਟ ਦਾ ਮਾਸਟਰ ਮਈਂਡ, ਪੁਲਿਸ ਨੇ ਕੀਤਾ ਗ੍ਰਿਫਤਾਰ

ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਸ਼ੁਰੂ

ਅਮ੍ਰਿਤਸਰ 7 ਸਤੰਬਰ (ਵਿਨੋਦ ਕੁਮਾਰ) – ਥਾਣਾ ਕੰਬੋ ਦੀ ਪੁਲਿਸ ਨੂੰ ਰਿੰਕੂ ਨਾਮ ਤੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੇ ਕੋਲੋਂ 4,27,000 ਕੁੱਝ ਲੋਕ ਲੁੱਟ ਕੇ ਲੈ ਗਏ ਹਨ। ਗੱਲਬਾਤ ਕਰਦੇ ਹੋਏ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਰਿੰਕੂ ਵਲੋਂ ਦਰਜ ਕਰਵਾਈ ਗਈ ਹੈ ਅਤੇ ਉਸ ਨਾਲ ਕੋਈ ਵੀ ਲੁੱਟ ਮਾਰ ਨਹੀਂ ਹੋਈ। ਦਰਅਸਲ ਰਿੰਕੂ ਪਿੱਛੋਂ ਯੂਪੀ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਸਰ ਵਿੱਚ ਤਿੰਨ ਚਾਰ ਫੈਕਟਰੀਆਂ ਤੋਂ ਪੈਸੇ ਇਕੱਠੇ ਕਰਕੇ ਵੇਰਕਾ ਪਲਾਟ ਵਿੱਚ ਜਮ੍ਹਾਂ ਕਰਵਾਇਆ ਕਰਦਾ ਸੀ। ਜਦ ਉਹ ਬੀਤੇ ਦਿਨ ਪਿੰਡ ਗਿਆ ਤਾਂ ਕੁਝ ਪੈਸੇ ਵਿੱਚੋਂ ਖਰਚ ਹੋ ਗਏ ਜਿਹਨਾਂ ਨੂੰ ਲੁਕਾਉਣ ਦੇ ਲਈ ਉਸ ਨੇ ਇਹ ਸਾਰਾ ਡਰਾਮਾ ਕੀਤਾ। ਪੁਲਿਸ ਨੇ ਰਿੰਕੂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਰਿੰਕੂ ਦੇ ਕੋਲੋਂ ਇੱਕ ਲੱਖ 17,000 ਰੁਪਏ ਦੀ ਬਰਾਮਦ ਕੀਤੇ ਗਏ ਹਨ।

You May Also Like