ਕਿਤਾਬ ਦਾ ਵਿਮੋਚਨ ਹਰਿਆਣੇ ਦੇ ਮਾਨਯੋਗ ਰਾਜਪਾਲ ਨੇ ਕੀਤਾ
ਅੰਮ੍ਰਿਤਸਰ 8 ਸਤੰਬਰ (ਰਾਜੇਸ਼ ਡੈਨੀ) – ਪ੍ਰਚੀਨ ਕਾਲ ਤੋਂ ਭਾਰਤ ਵਿਚ ਕਈ ਉੱਚ ਕੋਟੀ ਦੇ ਵਿਦਵਾਨਾਂ ਨੇ ਰਾਮ ਕਥਾ ਨੂੰ ਆਧਾਰ ਬਣਾ ਕੇ ਸਾਹਿਤ ਲੇਖਣ ਕੀਤਾ ਹੈ। ਇਸ ਰਾਮ ਕਥਾ ਦਾ ਆਧਾਰ ਆਦਿ ਕਵੀ ਮਹਾਂਰਿਸ਼ੀ ਵਾਲਮੀਕ ਜੀ ਦੁਆਰਾ ਲਿਖੀ ਗਈ ਰਮਾਇਣ ਹੈ। ਸੱਤ ਕਾਂਡ ਵਿਚ ਸੰਸਕ੍ਰਿਤ ਭਾਸ਼ਾ ਦਾ ਪ੍ਰਯੋਗ ਕਰਦਿਆਂ ਲਿਖੀ ਗਈ ਇਸ ਰਮਾਇਣ ਵਿਚ ਵਰਨਿਤ ਕਦਰਾਂ ਕੀਮਤਾਂ ਨੂੰ ਆਮ ਜਨਮਾਨਸ ਤੱਕ ਪਹੁੰਚਾਉਣ ਲਈ ਸੰਸਕ੍ਰਿਤ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਾਇਕ ਪ੍ਰਫੈਸਰ ਸ੍ਰੀ ਵਿਸ਼ਾਲ ਭਾਰਦਵਾਜ, ਸੰਸਕ੍ਰਿਤ ਵਿਭਾਗ ਨੇ ਹਿੰਦੀ ਭਾਸ਼ਾ ਇਸ ਵਾਲਮੀਕੀ ਰਮਾਇਣ ਨੂੰ ਇੱਕ ਕਿਤਾਬ ਦੇ ਰੂਪ ਵਿਚ ਸੰਖੇਪ ਰੂਪ ਦਿੱਤਾ ਹੈ, ਜਿਸ ਦਾ ਵਿਮੋਚਨ ਹਰਿਆਣਾ ਦੇ ਰਾਜਪਾਲ ਵੱਲੋਂ ਰਾਜਭਵਨ ਚੰਡੀਗੜ੍ਹ ਵਿਖੇ ਇਸ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਕੀਤਾ ਗਿਆ।
ਇਸ ਕਿਤਾਬ ਦਾ ਅੰਗਰੇਜ਼ੀ, ਪੰਜਾਬੀ, ਛੱਤੀਸਗੜ੍ਹੀ, ਡੋਗਰੀ, ਜਰਮਨ, ਫਰੈਚ ਆਦਿ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਵਾਇਆ ਜਾ ਰਿਹਾ ਹੈ। ਇਸ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਡਾ. ਮੋਹਨ ਕੁਮਾਰ, ਸਾਬਕਾ ਮੁਖੀ ਅਤੇ ਐਸੋਸੀਏਟ ਪ੍ਰਫੈਸਰ, ਵਿਦੇਸ਼ੀ ਭਾਸ਼ਾਵਾਂ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਕੀਤਾ ਗਿਆ ਹੈ। ਇਸ ਦਾ ਵਿਮੋਚਨ ਵੀ ਹਰਿਆਣਾ ਦੇ ਰਾਜਪਾਲ ਵੱਲੋਂ ਰਾਜਭਵਨ ਚੰਡੀਗੜ੍ਹ ਵਿਖੇ ਕੀਤਾ ਗਿਆ। ਮਹਾਂਰਿਸ਼ੀ ਵਾਲਮੀਕੀ ਦੁਆਰਾ ਲਿਖੀ ਰਮਾਇਣ ਦੀ ਸਟੀਕ ਜਾਣਕਾਰੀ ਹਾਸਲ ਕਰਨ ਲਈ ਇਹ ਪੁਸਤਕ ਬਹੁਤ ਲਾਹੇਵੰਦ ਸਿੱਧ ਹੋਵੇਗੀ। ਇਸ ਪੁਸਤਕ ਦਾ ਪ੍ਰਕਾਸ਼ਨ “ਰਮਾਇਣ ਪ੍ਰਸਾਰ ਪਰੀਸ਼ੋਧ ਪ੍ਰਤੀਸ਼ਠਾਨ, ਅੰਬਾਲਾ” ਵੱਲੋਂ ਕਰਵਾਇਆ ਗਿਆ।