ਚੰਗੇ ਸਮਾਜ ਦੀ ਸਿਰਜਣਾ ਵਿਚ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ : ਰਿਪੂਦਮਨ ਮਲਹੋਤਰਾ

ਅੰਮ੍ਰਿਤਸਰ 8 ਸਤੰਬਰ (ਰਾਜੇਸ਼ ਡੈਨੀ) – ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ‘ਐਵਾਰਡ ਸੈਰਾਮਨੀ ਸਮਾਰੋਹ’ ਸਰਵਿਸ ਕਲੱਬ ਵਿਖੇ ਕਲੱਬ ਪ੍ਰਧਾਨ ਰਿਪੂਦਮਨ ਕੌਰ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਸੰਤੋਖ ਸਿੰਘ ਉੱਘੇ ਸਿੱਖਿਅਕ, ਕਾਬਲ ਸਰਜਨ ਅਤੇ ਆਈਐੱਸਏ ਪੰਜਾਬ ਦੇ ਅਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਨੇ ਸਮੂਲੀਅਤ ਕੀਤੀ। ਇਸ ਪ੍ਰੋਗਰਾਮ ਦੌਰਾਨ ਸ਼ਹਿਰ ਦੇ ਪ੍ਰਮੁੱਖ ਪ੍ਰਿੰਸੀਪਲ ਅਤੇ ਅਧਿਆਪਕ ਪਰਮਜੀਤ ਕੌਰ, ਸਤਿੰਦਰ ਕੌਰ, ਵਿੰਨੀ ਸੋਨੀ, ਸ਼ਬਨਮ ਸ਼ਰਮਾ ਅਤੇ ਡਾ. ਜਗਦੀਪ ਸਿੰਘ ਮੈਡੀਕਲ ਅਧਿਆਪਕ, ਵਾਈਸ ਪ੍ਰਿੰਸੀਪਲ ਪਿੰਗਲਵਾੜਾ ਨੂੰ ਸਨਮਾਨਿਤ ਕੀਤਾ ਗਿਆ। ਡਾ. ਅਮਰਜੀਤ ਸਿੰਘ ਸਚਦੇਵਾ ਸੈਕਟਰੀ ਰੋਟਰੀ ਕਲੱਬ ਵਲੋਂ ਸਾਰੇ ਅਧਿਆਪਕਾਂ ਦਾ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਇਸੇ ਤਰ੍ਹਾਂ ਦੇ ਉਪਰਾਲੇ ਹੋਰ ਵੀ ਕੀਤੇ ਜਾਣਗੇ।

ਜਲਦੀ ਹੀ ਇਕ ਸਪੀਕਰ ਮੀਟ ਵੀ ਕਰਵਾਈ ਜਾਵੇਗੀ, ਜਿਸ ਵਿਚ ਡਿਪਰੈਸ਼ਨ ਮੁੱਦੇ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਅੱਖਾਂ ਦਾਨ ਦਾ ਕੈਂਪ ਵੀ ਲਗਾਇਆ ਜਾਵੇਗਾ। ਇਸ ਦੌਰਾਨ ਕਲੱਬ ਦੇ ਪ੍ਰਧਾਨ ਰਿਪੂਦਮਨ ਮਲਹੋਤਰਾ, ਵਾਈਸ ਪ੍ਰਧਾਨ ਪ੍ਰਭਜੋਤ ਕੌਰ, ਪ੍ਰਿੰਸੀਪਲ ਗੁਰਪਾਲ ਤੁਲੀ, ਪ੍ਰਿੰਸੀਪਲ ਮੀਨਾਕਸ਼ੀ ਮਹਿਰਾ ਜੋ ਕਿ ਮੈਂਬਰ ਹੋਣ ਦੇ ਨਾਲ-ਨਾਲ ਸਿੱਕਿਆ ਖੇਤਰ ਨਾਲ ਵੀ ਜੁੜੇ ਹਨ, ਉਨ੍ਹਾਂ ਦਾ ਵੀ ਸਨਮਾਨ ਕੀਤਾ ਗਿਆ। ਪ੍ਰਧਾਨ ਰਿਪੂਦਮਨ ਕੌਰ ਮਲਹੋਤਰਾ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਵਿਚ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ। ਰੋਟੇਰੀਅਨ ਅਜੀਤ ਸਿੰਘ ਤੁਲੀ ਵਲੋਂ ਆਏ ਮੁੱਖ ਮਹਿਮਾਨ ਅਤੇ ਸਨਮਾਨਿਤ ਅਧਿਆਪਕਾਂ ਤੋਂ ਇਲਾਵਾ ਕਲੱਬ ਦੇ ਮੈਂਬਰ ਮਮਤਾ ਪੁਰੀ, ਆਦਿਤਯਾ ਖੰਨਾ, ਅੰਕੁਰ ਗੁਪਤਾ, ਅਸ਼ੋਕ ਗੁਪਤਾ, ਡੌਲੀ ਨਾਰੰਗ, ਡਾ. ਮਨਚੰਦਾ, ਡਾ. ਨਵੀਨ ਪਾਂਧੀ, ਕਪਿਲ ਮਹਿਰਾ, ਮੁਨੀਸ਼ ਸ਼ਰਮਾ, ਪ੍ਰਮੋਦ ਕੁਮਾਰ, ਗੌਰਵ ਸਹਿਗਲ, ਮਨਦੀਪ ਸਿੰਘ, ਜਸਪਾਲ ਖੁਰਾਣਾ, ਨਵਜੋਤ ਸਿੰਘ, ਪ੍ਰਭਜੋਤ ਕੌਰ ਸਰਿਸ਼ਟੀ ਸ਼ਰਮਾ, ਟੀਐੱਸ ਸੋਖੀ, ਰੁਪਿੰਦਰ ਸਿੰਘ ਕਟਾਰੀਆ, ਉਪਕਾਰ ਸਿੰਘ, ਸੁਮਨ ਮਹਾਜਨ ਆਦਿ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਰਿਪੂਦਮਨ ਮਲਹੋਤਰਾ ਨੇ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਅਸਿਸਟੈਂਟ ਗਵਰਨਰ ਕਵਰ ਸਿੰਘ ਅਨੇਜਾ, ਰੋਟਰੀ ਕਲੱਬ ਅੰਮ੍ਰਿਤਸਰ ਪ੍ਰੀਮੀਅਰ ਦੇ ਪ੍ਰਧਾਨ ਡਾ. ਆਰਤੀ ਮਲਹੋਤਰਾ, ਸਕੱਤਰ ਡਾ. ਜਸਪ੍ਰੀਤ ਸੋਬਤੀ ਆਦਿ ਦਾ ਵੀ ਸਨਮਾਨ ਕੀਤਾ ਗਿਆ।

You May Also Like