ਬਟਾਲਾ, 8 ਸਤੰਬਰ (ਬੱਬਲੂ, ਚੋਧਰੀ) – ਪੰਜਾਬ ਭਰ ਵਿੱਚ ਪ੍ਰਸਿੱਧ ਨਵਤੇਜ ਹਸਪਤਾਲ ਵਿੱਖੇ ਹਰੇਕ ਤਿਉਹਾਰ ਵਾਂਗ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਤੇ ਡਾਕਟਰ ਤਲਵਾਰ ਸਾਹਿਬ ਨੇ ਦੱਸਿਆ ਕਿ ਅੱਜ ਹਸਪਤਾਲ ਦੇ ਮਰੀਜਾਂ ਨਾਲ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਤੇ ਉਹਨਾਂ ਆਖਿਆ ਕਿ ਉੱਘੇ ਸਮਾਜ ਸੇਵੀ ਸਰਦਾਰ ਨਵਤੇਜ ਸਿੰਘ ਗੁੱਗੂ ਵੱਲੋ ਹਮੇਸ਼ਾ ਹੀ ਨਿਰਦੇਸ਼ ਰਹਿੰਦੇ ਹਨ ਕਿ ਕਿਸੇ ਵੀ ਤਿਉਹਾਰ ਦੇ ਮੌਕੇ ਤੇ ਮਰੀਜਾ ਦੀ ਸਿਹਤ ਯਾਬੀ ਲਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇ।
ਇਸ ਮੌਕੇ ਤੇ ਪਹਿਲਾ ਆਰਤੀ ਕੀਤੀ ਗਈ ਅਤੇ ਫਿਰ ਜੋਤ ਜਗਾਕੇ ਸਾਰਿਆ ਨੇ ਮੱਥਾ ਟੇਕ ਕੇ ਹਸਪਤਾਲ ਵਿਖੇ ਆਏ ਮਰੀਜਾ ਦੀ ਸਿਹਤਯਾਬੀ ਲਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤੇ ਡਾਕਟਰ ਰਾਘਵ ਜੀ ਆਰਥੋ ਵਿਭਾਗ, ਡਾਕਟਰ ਰਮਨਦੀਪ ਜੀ, ਡਾਕਟਰ ਸੁਨੀਲ ਤਲਵਾਰ, ਡਾਕਟਰ ਸਤਨਾਮ ਸਿੰਘ ਅਤੇ ਹਸਪਤਾਲ ਦਾ ਸਮੂਹ ਸਟਾਫ਼ ਹਾਜਿਰ ਸੀ।