ਅੰਮ੍ਰਿਤਸਰ, 9 ਸਤੰਬਰ (ਵਿਨੋਦ ਕੁਮਾਰ) – ਨਹਿਰੀ ਮਹਿਕਮੇ ਦੇ ਪੁਰਾਣੇ ਦਫ਼ਤਰ ਵਿੱਚ ਕੰਮ ਕਰਦੇ ਮੁਲਾਜ਼ਮਾ ਦੇ ਦੋ ਪਹੀਆ ਵਾਹਨ ਆਏ ਦਿਨ ਕੋਈ ਨਾ ਕੋਈ ਚੋਰੀ ਹੋ ਰਹੇ ਹਨ। ਜਿਸ ਤੋਂ ਦੁੱਖੀ ਹੋਏ ਮੁਲਾਜ਼ਮਾਂ ਨੇ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆਂ ਕਿ ਇਸ ਸੰਬੰਧੀ ਉਹ ਕਈ ਵਾਰ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆ ਚੁੱਕੇ ਹਨ,ਪ੍ਰੰਤੂ ਉਨ੍ਹਾਂ ਵੱਲੋ ਚੋਰੀਆ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਜਦੋਂ ਕਿ ਮੁਲਾਜਮਾਂ ਵੱਲੋ ਦੋ ਪਹੀਆ ਵਾਹਨਾਂ ਲਈ ਸਟੈਂਡ ਤੇ ਚੌਕੀਦਾਰ ਨਿਯੁਕਤ ਕਰਨ ਦੀ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ। ਪਰ ਇਹਨਾਂ ਅਧਿਕਾਰੀਆ ਵੱਲੋ ਚੌਕੀਦਾਰਾਂ ਦੀ ਘਾਟ ਹੋਣ ਦਾ ਬਹਾਨਾ ਲਗਾ ਕੇ ਟਾਲ ਮਟੋਲ ਕਰ ਦਿੱਤਾ ਜਾਂਦਾ ਹੈ। ਦੁੱਖੀ ਹੋਏ ਮੁਲਾਜ਼ਮਾਂ ਨੇ ਕਿਹਾ ਕਿ ਇਨ੍ਹਾਂ ਲਾਪ੍ਰਵਾਹ ਅਧਿਕਾਰੀਆ ਦੀ ਅਣਗਹਿਲੀ ਕਾਰਨ ਲਗਾਤਾਰ ਮੁਲਾਜ਼ਮਾਂ ਦੇ ਦੋ ਪਹੀਆ ਵਾਹਨ ਚੋਰੀ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਇੱਕ ਸਤੰਬਰ ਤੋਂ 8 ਸਤੰਬਰ ਤੱਕ ਇਸ ਦਫਤਰ ਦੇ ਦੋ ਮੁਲਾਜ਼ਮਾਂ ਦੇ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਜਿਸ ਦਾ ਨਹਿਰੀ ਮਹਿਕਮੇ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾ ਨੇ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਤੋਂ ਮੰਗ ਕੀਤੀ ਨਹਿਰੀ ਦਫਤਰ ਪੁਰਾਣਾ ਅੰਮ੍ਰਿਤਸਰ ਦੇ ਵਾਹਨ ਸਟੈਂਡ ਤੇ ਪੱਕੇ ਤੌਰ ਤੇ ਚੌਕੀਦਾਰ ਨਿਯੁਕਤ ਕੀਤਾ ਜਾਵੇ। ਤਾਂ ਜੋ ਮੁਲਾਜਮਾਂ ਦੇ ਵਾਹਨ ਚੋਰੀ ਹੋਣ ਤੋਂ ਬਚ ਸਕਣ। ਇਸ ਸੰਬੰਧੀ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਜਲ ਸਰੋਤ ਵਿਭਾਗ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਇਹ ਦੋ ਪਹੀਆ ਵਾਹਨ ਜ਼ਿਆਦਾਤਰ ਦਰਜਾਚਾਰ ਅਤੇ ਦਰਜਾ ਤਿੰਨ ਮੁਲਾਜ਼ਮਾਂ ਦੇ ਚੋਰੀ ਹੋ ਰਹੇ ਹਨ। ਜਿਸ ਕਰਕੇ ਉੱਚ ਅਧਿਕਾਰੀਆ ਵੱਲੋ ਚੋਰੀਆਂ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਚੌਕੀਦਾਰਾਂ ਦੀ ਕਮੀ ਹੋਣ ਦਾ ਸਿਰਫ ਤੇ ਸਿਰਫ ਇਹਨਾਂ ਵੱਲੋ ਬਹਾਨਾ ਲਗਾਇਆ ਜਾ ਰਿਹਾ ਹੈ। ਜਦੋਂ ਕਿ ਸਰਕਾਰੀ ਕਰਮਚਾਰੀ ਉੱਚ ਅਧਿਕਾਰੀਆ ਦੇ ਘਰਾਂ ਵਿੱਚ ਕੰਮ ਕਰ ਰਹੇ ਨੇ ਉਨ੍ਹਾਂ ਕੋਲੋ ਸਰਕਾਰੀ ਕੰਮ ਵਾਹਨ ਸਟੈਂਡ ਤੇ ਕਿਉਂ ਨਹੀਂ ਲਿਆ ਰਿਹਾ ਹੈ। ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਨਹਿਰੀ ਅਫਸਰਾਂ ਦੇ ਘਰਾਂ ਵਿੱਚ ਕੰਮ ਰਹੇ ਸਰਕਾਰੀ ਕਰਮਚਾਰੀਆ ਦੀ ਸੂਚੀ ਲੈ ਕੇ ਉਹ ਜਲਦ ਹੀ ਮੁੱਖ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਲਿਖਤੀ ਸ਼ਿਕਾਇਤ ਕਰਨਗੇ।