ਅੰਮ੍ਰਿਤਸਰ, 20 ਅਗਸਤ (ਰਾਜੇਸ਼ ਡੈਨੀ) – ਇਟਲੀ ਤੋਂ ਆਏ ਉੱਘੇ ਖੇਡ ਪਰਮੋਟਰ ਅਨਿਲ ਸ਼ਰਮਾ ਦਾ ਅੰਮ੍ਰਿਤਸਰ ਹੈਰੀਟੇਜ ਕਲੱਬ ਵਿੱਚ ਅੱਖਰ ਸਾਹਿਤ ਅਕਾਦਮੀ ਦੇ ਬੈਨਰ ਹੇਠ 7 ਰਿਵਰ ਅਤੇ ਯੂ.ਐਨ. ਇੰਟਰਟੇਨਮੈਂਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਭ ਤੋਂ ਪਹਿਲਾਂ ਵਿਸ਼ਾਲ ਵੱਲੋਂ ਅਨਿਲ ਸ਼ਰਮਾ ਨੂੰ ਜੀ ਆਇਆਂ ਨੂੰ ਕਹਿੰਦਿਆਂ ਉਨ੍ਹਾਂ ਦੀ ਸਥਾਨਕ ਲੇਖਕਾਂ ਨਾਲ ਜਾਣ ਪਛਾਣ ਕਰਵਾਈ ਅਤੇ ਅਨਿਲ ਸ਼ਰਮਾ ਦੀ ਜ਼ਿੰਦਗੀ ਤੇ ਚਾਨਣਾ ਪਾਉੰਦਿਆਂ ਦੱਸਿਆ ਕਿ ਉਨ੍ਹਾਂ ਨੇ 14 ਸਾਲ ਇਟਲੀ ਵਿੱਚ ਅਨਿਲ ਸ਼ਰਮਾ ਦਾ ਸਾਥ ਮਾਣਿਆ ਹੈ ਅਤੇ ਕਈ ਜਿਕਰਯੋਗ ਪਾ੍ਪਤੀਆਂ ਕੀਤੀਆਂ ਹਨ। ਅਨਿਲ ਸ਼ਰਮਾ ਨੇ ਸਾਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਇਟਲੀ ਵਿੱਚ ਰਹਿਕੇ ਜਿੱਥੇ ਵਧੀਆ ਕਾਰੋਬਾਰ ਕਰ ਰਹੇ ਹਨ, ਉੱਥੇ ਉਹ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਲੱਖਾਂ ਰੁਪਏ ਖਰਚਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਹ ਆਪਣੇ ਨੌਜਵਾਨਾਂ ਤੇ ਖਿਡਾਰੀਆਂ ਲਈ ਕੋਈ ਚੰਗਾ ਕੰਮ ਕਰ ਰਹੇ ਹਨ । ਸ਼ਾਇਰ ਇੰਦਰੇਸ਼ਮੀਤ ਨੇ ਵੀ ਅਨਿਲ਼ ਸ਼ਰਮਾ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ । ਨਾਮਵਰ ਗਾਇਕ ਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਆਪਣੇ ਗੀਤਾਂ ਨਾਲ ਮਾਹੌਲ ਨੂੰ ਸੰਗੀਤਕ ਰੰਗ ਵਿੱਚ ਰੰਗਿਆ । ਡਾ.ਬਿਕਰਮਜੀਤ ਤੇ ਡਾ.ਮੋਹਨ ਬੇਗੋਵਾਲ ਨੇ ਮਹਿਫਲ ਨੂੰ ਆਪਣੀਆਂ ਕਵਿਤਾਵਾਂ ਨਾਲ ਸ਼ਿੰਗਾਰਿਆ । ਇਸ ਮੌਕੇ ਤੇ ਹਾਜਰ ਸ਼ਾਇਰ ਮਲਵਿੰਦਰ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਡਾ.ਹੀਰਾ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਸਤਪਾਲ ਸਿੰਘ ਸੋਖੀ, ਸ਼ਾਇਰ ਭੁਪਿੰਦਰਪੀ੍ਤ, ਅਰਵਿੰਦ ਤੇ ਜੈਦੀਪ ਅਦਲੀਵਾਲਾ ਆਦਿਵਾਸੀਆਂ ਸਖਸ਼ੀਅਤਾਂ ਇਸ ਮਹਫਿਲ ਦਾ ਸ਼ਿੰਗਾਰ ਬਣੀਆਂ।
ਇਟਲੀ ਤੋਂ ਆਏ ਉੱਘੇ ਖੇਡ ਪਰਮੋਟਰ ਅਨਿਲ ਸ਼ਰਮਾ ਦਾ ਅੰਮ੍ਰਿਤਸਰ ‘ਚ ਕੀਤਾ ਗਿਆ ਸਨਮਾਨ
