ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦਾ ਭਾਰਤੀ ਵਿਦਿਆ ਭਵਨ ਸਕੂਲ/ਆਸ਼ਰੇ ਨਾਲ ਸਮਝੌਤਾ

ਅੰਮ੍ਰਿਤਸਰ, 13 ਸਤੰਬਰ (ਅਮਰੀਕ ਸਿੰਘ) – ਅਪੰਗ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਉਨ੍ਹਾਂ ਲਈ ਅਧਿਆਪਕਾਂ ਨੂੰ ਤਿਆਰ ਕਰਨ ਦੇ ਮਕਸਦ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਅਤੇ ਭਾਰਤੀ ਵਿਦਿਆ ਭਵਨ, ਐਸ.ਐਲ. ਪਬਲਿਕ ਸਕੂਲ ਆਸ਼ਰੇ, ਅੰਮ੍ਰਿਤਸਰ ਵਿਚਕਾਰ ਇਕ ਸਮਝੌਤਾ ਪ੍ਰੋ (ਡਾ) ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ, ਪ੍ਰੋ (ਡਾ) ਐਸ.ਐਸ. ਬਹਿਲ, ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਿਦਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਦੀ ਹਾਜਰੀ ਵਿਚ ਕਲਮਬੱਧ ਕੀਤਾ ਗਿਆ। ਭਾਰਤੀ ਵਿਦਿਆ ਭਵਨ ਦੇ ਚੇਅਰਮੈਨ ਸ਼੍ਰੀ ਅਵਿਨਾਸ਼ ਮਹਿੰਦਰੂ ਨੇ ਐਸ.ਐਲ. ਪਬਲਿਕ ਸਕੂਲ/ਆਸ਼ਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਪ੍ਰੋ (ਡਾ.) ਅਮਿਤ ਕੌਟਸ, ਮੁਖੀ, ਸਿੱਖਿਆ ਵਿਭਾਗ ਨੇ ਸਮਝੌਤੇ ‘ਤੇ ਦਸਤਖਤ ਕੀਤੇੇ। ਇਸ ਮੌਕੇ ਪ੍ਰੋ. ਦੀਪਾ ਸਿਕੰਦ, ਡੀਨ, ਫੈਕਲਟੀ ਆਫ਼ ਐਜੂਕੇਸ਼ਨ ਵੀ ਹਾਜ਼ਰ ਸਨ। ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਐਸ.ਐਲ. ਭਵਨ ਅਤੇ ਆਸ਼ਰੇ ਦੇ ਨਾਲ ਆਪਸੀ ਸਹਿਯੋਗ ਅਤੇ ਅਦਾਨ ਪ੍ਰਦਾਨ ਪ੍ਰੋਗਰਾਮਾਂ ਨਾਲ ਯੂਨੀਵਰਸਿਟੀ ਅਪੰਗ ਬੱਚਿਆਂ ਲਈ ਅਧਿਆਪਕਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤ ਸਿੱਖਿਆ ਦੇ ਖੇਤਰ ਵਿਚ ਇਕ ਅਹਿਮ ਸਮਝੌਤਾ ਹੈ।

ਇਹ ਸਮਝੌਤਾ ਵਿਸ਼ੇਸ਼ ਅਪਾਹਜਤਾ ਵਾਲੇ ਬੱਚਿਆਂ ਨੂੰ ਲਾਭ ਪੁਚਾਉਣ ਲਈ ਆਪਸੀ ਸਹਿਯੋਗ ਅਤੇ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਲਈ ਕਾਫ਼ੀ ਸੰਭਾਵਨਾਵਾਂ ਪੈਦਾ ਕਰਨ ਦੇ ਨਾਲ ਨਾਲ ਵਿਸ਼ੇਸ਼ ਬੱਚਿਆਂ ਦੀਆਂ ਸਿਿਖਆ ਨਾਲ ਸਬੰਧਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਹ ਦਸੇਰਾ ਵੀ ਬਣੇਗਾ। ਇਸ ਸਮਝੌਤੇ ਅਧੀਨ ਬੀ.ਐੱਡ ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਏਬਿਿਲਟੀਜ਼) ਦੇ ਵਿਿਦਆਰਥੀਆਂ ਦੀ ਇੰਟਰਨਸ਼ਿਪ ਐਸ.ਐਲ ਭਵਨ ਸਕੂਲ ਵਿਖੇ ਲਗਾਈ ਜਾਵੇਗਾ ਜਿਸ ਵਿਚ ਉਨ੍ਹਾਂ ਨੂੰ ਵਿਸ਼ੇਸ਼ ਬੱਚਿਆਂ ਦੀ ਸਿਿਖਆ ਵਾਸਤੇ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਖੋਜ-ਅਧਾਰਤ ਅਕਾਦਮਿਕਤਾ ਨੂੰ ਵੀ ਤਰਜ਼ੀਹ ਦਿੱਤੀ ਜਾਵੇਗੀ।

You May Also Like