ਅੰਮ੍ਰਿਤਸਰ 20 ਅਗਸਤ (ਰਾਜੇਸ਼ ਡੈਨੀ) – ਬੀਤੇ ਦਿਨੀਂ ਬਟਾਲਾ ਰੋਡ ਦੇ ਇਲਾਕਾ ਸੁਭਾਸ਼ ਨਗਰ ਦੇ ਰਹਿਣ ਵਾਲੇ ਰਿਟਾਇਰਡ ਕਰਮਚਾਰੀ ਰਾਜੇਸ਼ ਕੁਮਾਰ ਸਪੁੱਤਰ ਖਜਾਨ ਚੰਦ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿੱਚ ਡੱਕ ਕੇ ਉਸ ਦੀ ਬੇਟੀ ਬਾਰੇ ਪੁਛਿਆ। ਬਾਅਦ ਵਿੱਚ ਇਹ ਨੋਬਤ ਹਥੋਪਾਈ ਤੱਕ ਆ ਗਈ ਕੁੱਟਮਾਰ ਦੋਰਾਨ ਰਾਜੇਸ਼ ਬੁਰੀ ਤਰ੍ਹਾਂ ਜਖਮੀ ਹੋ ਗਿਆ।। ਉਸ ਨੂੰ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ ਥਾਣਾ ਮੋਹਕਪੁਰਾ ਦੇ ਐਸ ਐਚ ਉ ਨੇ ਮੈਡੀਕਲ ਰਿਪੋਟ ਦੇਖ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਰਾਜੇਸ਼ ਨੇ ਪੁਲਿਸ ਪ੍ਰਸਾਸਨ ਤੋ ਇੰਨਸਾਫ ਅਤੇ ਇਹਨਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਦੋ ਅਣਪਛਾਤੇ ਵਿਅਕਤੀਆਂ ਨੇ ਰਿਟਾਇਰਡ ਅਫਸਰ ਦੀ ਕੀਤੀ ਕੁੱਟਮਾਰ
