ਫ਼ਿਰੋਜ਼ਪੁਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫ਼ਿਰੋਜ਼ਪੁਰ ‘ਚ ਸੀਮਾ ਸੁਰੱਖਿਆ ਬਲ BSF ਨੇ ਵੀਰਵਾਰ ਦੇਰ ਰਾਤ ਬੀਓਪੀ ਸਤਪਾਲ ਨੇੜੇ ਜੱਲੋ ਚੌਕ ਤੋਂ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਅਤੇ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ 2 ਕਿਲੋ ਹੈਰੋਇਨ, 1 ਰਿਵਾਲਵਰ ਅਤੇ 17 ਰੌਂਦ ਹੈਰੋਇਨ ਬਰਾਮਦ ਕੀਤੀ । ਪਤਾ ਲੱਗਾ ਹੈ ਕਿ ਦੋਵੇਂ ਮੁਲਾਜ਼ਮ ਵਰਦੀ ਵਿਚ ਸਨ ਅਤੇ ਆਪਣੀ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਕਾਰ ਵਿਚ ਟੇਡੀਵਾਲਾ ਵਾਲੇ ਪਾਸੇ ਤੋਂ ਆ ਰਹੇ ਸਨ। ਜਦੋਂ BSF ਨੇ ਉਨ੍ਹਾਂ ਨੂੰ ਰੋਕ ਕੇ ਉਸਦੀ ਚੈਕਿੰਗ ਕੀਤੀ ਤਾਂ ਉਸਦੀ ਕਾਰ ਦੇ ਸੱਜੇ ਪਹੀਏ ਵਿੱਚ ਛੁਪੀ ਹੋਈ ਹੈਰੋਇਨ ਦੇ ਦੋ ਪੈਕੇਟ ਬਰਾਮਦ ਹੋਏ, ਜਿਸ ਦਾ ਪੈਕਿੰਗ ਸਮੇਤ ਕੁੱਲ ਵਜ਼ਨ 1.710 ਕਿਲੋ ਦੱਸਿਆ ਜਾਂਦਾ ਹੈ। ਉਨ੍ਹਾਂ ਕੋਲੋਂ .32 ਬੋਰ ਦਾ ਇੱਕ ਨਿੱਜੀ ਰਿਵਾਲਵਰ ਵੀ ਮਿਲਿਆ ਹੈ। ਦੋਵਾਂ ਪੁਲੀਸ ਮੁਲਾਜ਼ਮਾਂ ਦੀ ਪਛਾਣ ਸਬ ਇੰਸਪੈਕਟਰ ਨਿਸ਼ਾਨ ਸਿੰਘ ਅਤੇ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਵਜੋਂ ਹੋਈ ਹੈ।
ਫ਼ਿਰੋਜ਼ਪੁਰ ‘ਚ BSF ਵੱਲੋਂ SI ਅਤੇ ਕਾਂਸਟੇਬਲ ਹੈਰੋਇਨ ਸਮੇਤ ਕਾਬੂ
