ਤੇਜ਼ ਰਫਤਾਰ ਬਲੈਰੋ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਹਾਦਸੇ ਚ ਪਤੀ-ਪਤਨੀ ਦੀ ਮੌਤ

ਗੁਰਦਾਸਪੁਰ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਜ਼ਿਲ੍ਹੇ ਦੇ ਪਿੰਡ ਨਾਨੋਵਾਲ ਖੁਰਦ ਨੇੜੇ ਇਕ ਤੇਜ਼ ਰਫਤਾਰ ਬਲੈਰੋ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਬਲੈਰੋ ਚਾਲਕ ਫਰਾਰ ਹੋ ਹਿਆ। ਇਸ ਮਗਰੋਂ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਨਿਰਮਲ ਸਿੰਘ ਪੁੱਤਰ ਮੰਗਤਾ ਸਿੰਘ ਅਤੇ ਉਸ ਦੀ ਪਤਨੀ ਤਰਸੇਮ ਕੌਰ ਨੇੜਲੇ ਪਿੰਡ ਨਾਨੋਵਾਲ ਖੁਰਦ ਵਿਚ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੇ ਤਪ ਅਸਥਾਨ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਸਨ।

ਜਦੋਂ ਉਹ ਪਿੰਡ ਨਾਨੋਵਾਲ ਖੁਰਦ ਕੋਲ ਤੁਗਲਵਾਲਾ ਭੈਣੀ ਮੀਆਂ ਖਾਨ ਮਾਰਗ ਉਤੇ ਪਹੁੰਚੇ ਤਾਂ ਤੁਗਲਵਾਲ ਪਾਸਿਉਂ ਆ ਰਹੀ ਬਲੈਰੋ ਗੱਡੀ ਪੀਬੀ 07ਏ ਫ 36090 ਨੇ ਮੋਟਸਾਈਕਲ ਪੀਬੀ 18ਐਨ 8235 ’ਤੇ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿਤੀ। ਗਵਾਹਾਂ ਅਨੁਸਾਰ ਬਲੈਰੋ ਗੱਡੀ ਪਤੀ-ਪਤਨੀ ਨੂੰ ਕਾਫ਼ੀ ਦੂਰ ਤਕ ਸੜਕ ’ਤੇ ਘੜੀਸ ਕੇ ਲੈ ਗਈ। ਇਸ ਉਪਰੰਤ ਇਹ ਗੱਡੀ ਦਰੱਖਤ ਨਾਲ ਜਾ ਟਕਰਾਈ, ਜਿਥੇ ਇਹ ਪਤੀ-ਪਤਨੀ ਗੱਡੀ ਅਤੇ ਰੁੱਖ ਵਿਚਾਲੇ ਬੁਰੀ ਤਰ੍ਹਾਂ ਦਰੜੇ ਗਏ। ਸੂਚਨਾ ਮਿਲਣ ’ਤੇ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਟੀਮ ਐਸ.ਆਈ. ਮੋਹਨ ਸਿੰਘ ਦੀ ਅਗਵਾਈ ਵਿਚ ਮੌਕੇ ’ਤੇ ਪਹੁੰਚੀ। ਗਵਾਹਾਂ ਮੁਤਾਬਕ ਬਲੈਰੋ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਘਟਨਾ ਸਥਾਨ ’ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

You May Also Like